ਨਵੀਂ ਦਿੱਲੀ :ਉੱਤਰੀ-ਪੱਛਮੀ ਦਿੱਲੀ ਦੇ ਰੋਹਿਣੀ 'ਚ ਜਿਮ 'ਚ ਵਰਕਆਊਟ ਕਰਦੇ ਸਮੇਂ ਟ੍ਰੈਡਮਿਲ 'ਚ ਕਰੰਟ ਆ ਗਿਆ ਅਤੇ ਇੱਕ ਇੰਜੀਨੀਅਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਮਾਹੌਲ ਗਮਗੀਨ ਹੋ ਗਿਆ।ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮਾਮਲੇ 'ਚ ਜਿੰਮ ਸੰਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਦਿੱਲੀ ਦੇ ਰੋਹਿਣੀ ਦੀ ਹੈ। ਰੋਹਿਣੀ ਸੈਕਟਰ 19 ਦਾ ਰਹਿਣ ਵਾਲਾ ਸਕਸ਼ਮ ਪਰੂਥੀ ਉਸੇ ਇਲਾਕੇ ਦੇ ਸਿੰਪਲੈਕਸ ਫਿਟਨੈਸ ਜ਼ੋਨ ਵਿੱਚ ਕਸਰਤ ਕਰਨ ਜਾਂਦਾ ਸੀ। ਸਕਸ਼ਮ ਨੇ ਬੀ.ਟੈਕ ਕੀਤਾ ਸੀ। ਉਹ ਗੁਰੂਗ੍ਰਾਮ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਮੰਗਲਵਾਰ ਸਵੇਰੇ ਕਰੀਬ 7.30 ਵਜੇ ਜਦੋਂ ਉਹ ਕਸਰਤ ਕਰ ਰਿਹਾ ਸੀ, ਤਾਂ ਟ੍ਰੈਡਮਿਲ 'ਚ ਕਰੰਟ ਲੱਗ ਗਿਆ। ਇਸ ਕਾਰਨ ਉਹ ਪਿੱਛੇ ਹਟ ਗਿਆ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਤੁਰੰਤ ਟ੍ਰੈਡਮਿਲ ਬੰਦ ਕਰ ਦਿੱਤਾ ਗਿਆ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਲਿਆਂਦਾ ਗਿਆ।
ਜਦੋਂ ਸਰੀਰ 'ਚ ਕੋਈ ਹਿਲਜੁਲ ਨਾ ਹੋਈ, ਤਾਂ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਵਿੱਚ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਉਹ ਇੱਕ ਕਾਬਲ ਇੰਜੀਨੀਅਰ ਸੀ ਅਤੇ ਉਹ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਕਸ਼ਮ ਦੀ ਟਰੇਡਮਿਲ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਜਦੋਂ ਉਹ ਜਿਮ 'ਚ ਵਰਕਆਊਟ ਕਰ ਰਿਹਾ ਸੀ, ਉਸੇ ਸਮੇਂ ਟ੍ਰੈਡਮਿਲ 'ਤੇ ਕਰੰਟ ਲੱਗ ਗਿਆ। ਸਕਸ਼ਮ ਨੂੰ ਕਰੰਟ ਲੱਗ ਗਿਆ। ਇਸ ਮਾਮਲੇ 'ਚ ਸਕਸ਼ਮ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਜਿਮ ਸੰਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਜਿਮ ਸੰਚਾਲਕ ਅਨੁਭਵ ਦੁਗਾਲ ਖਿਲਾਫ ਅਣਗਹਿਲੀ ਕਾਰਨ ਮੌਤ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।