ਰੋਹਤਕ: ਸਾਧਵੀ ਬਲਾਤਕਾਰ ਮਾਮਲੇ ’ਚ ਸਜਾ ਭੁਗਤ ਰਹੇ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਪੀਜੀਆਈ ਰੋਹਤਕ(rohtak pgi) ਲਿਆਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰ 7 ਵਜੇ ਰਾਮ ਰਹੀਮ ਦੀ ਸਿਹਤ ਖਰਾਬ ਹੋ ਗਈ ਸੀ, ਜਿਸ ਕਾਰਨ ਉਸਨੂੰ ਪੀਜੀਆਈ ਲਿਆਇਆ ਗਿਆ। ਜਾਣਕਾਰੀ ਦੇ ਮੁਤਾਬਿਕ ਰਾਮ ਰਹੀਮ ਨੂੰ ਢਿੱਡ ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੀਜੀਆਈ(PGI) ਲੈ ਆਇਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਸਖਤ ਸੁਰੱਖਿਆ ਕੀਤੀ ਹੋਈ ਸੀ। ਦੱਸ ਦਈਏ ਕਿ ਪੀਜੀਆਈ ਚ ਲਗਭਗ 1 ਘੰਟੇ ਤੱਕ ਓਪੀਡੀ ਨੂੰ ਰੋਕ ਦਿੱਤੀ ਗਈ ਸੀ। ਜਿਸ ਕਾਰਨ ਉੱਥੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕੋਈ ਵੀ ਅਧਿਕਾਰੀ ਇਸ ਮਾਮਲੇ ’ਚ ਬੋਲਣ ਲਈ ਤਿਆਰ ਨਹੀਂ ਹੈ।
ਰਾਮ ਰਹੀਮ ਦੀ ਵਿਗੜੀ ਸਿਹਤ, ਰੋਹਤਕ PGI ’ਚ ਚੈੱਕਅਪ ਤੋਂ ਬਾਅਦ ਵਾਪਿਸ ਭੇਜਿਆ ਜੇਲ੍ਹ
ਵੀਰਵਾਰ ਸਵੇਰ ਗੁਰਮੀਤ ਰਾਮ ਰਹੀਮ(ram rahim) ਦੀ ਸਿਹਤ ਅਚਾਨਕ ਵਿਗੜ ਗਈ। ਸਖਤ ਸੁਰੱਖਿਆ ਦੇ ਵਿਚਾਲੇ ਉਸਨੂੰ ਸੁਨਾਰੀਆ ਜੇਲ੍ਹ ਤੋਂ ਰੋਹਤਕ ਪੀਜੀਆਈ ਚ ਲਿਆਇਆ ਗਿਆ ਅਤੇ ਜਾਂਚ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਕਾਬਿਲੇਗੌਰ ਹੈ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਸਾਧਵੀ ਦੇ ਨਾਲ ਬਲਾਤਕਾਰ ਮਾਮਲੇ ਚ 20 ਸਾਲ ਦੀ ਸਜਾ ਭੁਗਤ ਰਿਹਾ ਹੈ। ਰਾਮ ਰਹੀਮ ਨੂੰ ਰੋਹਤਕ ਪੀਜੀਆਈ ਦੀ ਰਣਬੀਰ ਸਿੰਘ ਓਪੀਡੀ ਜਾਂਚ ਦੇ ਲਈ ਲੈ ਆਇਆ ਗਿਆ ਸੀ। ਇਸ ਦੌਰਾਨ ਚੌਧਰੀ ਰਣਬੀਰ ਸਿੰਘ ਓਪੀਡੀ ਅਤੇ ਸ਼ਾਮ ਲਾਲ ਬਿਲਡਿੰਗ ਨੂੰ ਬਿਲਕੁੱਲ ਸੀਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੀਜੀਆਈ ਦੇ ਵੱਡੇ ਵੱਡੇ ਡਾਕਟਰ ਉਨ੍ਹਾਂ ਦੇ ਇਲਾਜ ਦੇ ਲਈ ਭੱਜਦੇ ਹੋਏ ਨਜਰ ਆਏ। ਪਰ ਇਸ ਬਾਰੇ ਕੋਈ ਵੀ ਅਧਿਕਾਰੀ ਬੋਲਣ ਦੇ ਲਈ ਤਿਆਰ ਨਹੀਂ ਹੈ ਰਾਮ ਰਹੀਮ ਨੂੰ ਢਿੱਡ ਚ ਦਰਦ ਦੀ ਸ਼ਿਕਾਇਤ ਦੇ ਚੱਲਦੇ ਰੋਹਤਕ ਪੀਜੀਆਈ ਲੈ ਆਇਆ ਗਿਆ ਸੀ। ਜਿੱਥੇ ਲਗਭਗ ਡੇਢ ਘੰਟੇ ਰਾਮ ਰਹੀਮ(ram rahim) ਦੀ ਜਾਂਚ ਕਰਨ ਤੋਂ ਬਾਅਦ ਉਸਨੂੰ ਵਾਪਸ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜੋ: ਸੁਪਰੀਮ ਕੋਰਟ ਨੇ ਕੇਂਦਰ ਦੀ 18-44 ਉਮਰ ਸਮੂਹ ਟੀਕਾਕਰਣ ਨੀਤੀ ਨੂੰ ਦੱਸਿਆ ਤਰਕਹੀਣ