ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਜਾਣੋ ਕੀ ਕੀ ਹੋਇਆ ਮੈਚ ਦੌਰਾਨ
T20 World Cup: ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਜਾਣੋ ਕੀ ਕੀ ਹੋਇਆ ਮੈਚ ਦੌਰਾਨ
23:04 October 24
ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਜਾਣੋ ਕੀ ਕੀ ਹੋਇਆ ਮੈਚ ਦੌਰਾਨ
22:15 October 24
ਪਾਕਿਸਤਾਨ ਦੀ ਟੀਮ ਨੇ 15 ਓਵਰਾਂ 'ਚ ਬਣਾਏ 121/0 ਦਾ ਸਕੋਰ
ਪਾਕਿਸਤਾਨ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ, ਸ਼ੁਰੂ ਦੇ 15 ਓਵਰਾਂ ਵਿੱਚ 121/0 ਦਾ ਸਕੋਰ ਬਣਾਇਆ। ਜਿਸਦੇ ਵਿੱਚ ਪਾਕਿਸਤਾਨ ਦੇ ਦੋ ਯੁਵਾ ਖਿਡਾਰੀ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਦੀ ਜੋੜੀ ਦਾ ਕਮਾਲ ਦੇਖਣ ਨੂੰ ਮਿਲਿਆ।
21:59 October 24
ਪਾਕਿਸਤਾਨ ਨੇ ਕੀਤੀ ਸ਼ਾਨਦਾਰ ਸ਼ੁਰੂਆਤ
ਪਾਕਿਸਤਾਨ ਨੇ ਕੀਤੀ ਸ਼ਾਨਦਾਰ ਸ਼ੁਰੂਆਤ, ਬਿਨ੍ਹਾਂ ਕੋਈ ਵਿਕਟ ਗਵਾਏ ਪਹਿਲੇ 6 ਓਵਰਾਂ 'ਚ ਬਣਾਈਆਂ 43 ਦੌੜਾਂ
21:22 October 24
ਭਾਰਤ ਦਾ ਸਕੋਰ 151/7, ਪਾਕਿਸਤਾਨ ਅੱਗੇ ਰੱਖਿਆ 152 ਦੌੜਾਂ ਦਾ ਟੀਚਾ
ਭਾਰਤ ਦਾ ਸਕੋਰ 151-7 (20.00)ਰਿਹਾ।
ਵਿਰਾਟ ਕੋਹਲੀ ਨੇ 49 ਬੌਲਾਂ 'ਚ 57 ਦੌੜਾ ਬਣਾਈਆਂ, ਜਿਸ ਵਿੱਚ 5 ਚੌਕੇ ਅਤੇ 1 ਛੱਕਾ ਮਾਰਿਆ।
ਰਿਸ਼ਵ ਪੰਥ ਨੇ 30 ਬੌਲਾਂ 'ਚ 39 ਦੌੜਾ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 2 ਸ਼ਾਮਿਲ ਸਨ।
ਰਵਿੰਦਰ ਜੜੇਜਾ ਨੇ 13 ਬੌਲਾਂ 'ਚ 13 ਰਨ ਬਣਾਏ, ਜਿਸ ਵਿੱਚ 1 ਚੌਕਾ ਸ਼ਾਮਿਲ ਹੈ।
ਹਾਰਦਿਕ ਪਾਂਡਿਆ ਨੇ 8 ਬੌਲਾਂ 'ਚ 11 ਰਨ ਬਣਾਏ ਜਿਸ ਵਿੱਚ 2 ਚੌਕੇ ਸ਼ਾਮਿਲ ਸਨ।
ਲੋਕੇਸ਼ ਰਾਹੁਲ ਨੇ 8 ਬੌਲਾਂ 'ਚ 3 ਦੌੜਾਂ ਬਣਾਈਆਂ, ਪਰ ਉੱਥੇ ਹੀ ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਹਲਿਆ ਆਉਟ ਹੋ ਗਿਆ।
21:08 October 24
ਭਾਰਤ ਨੂੰ ਲੱਗਿਆ ਵੱਡਾ ਝਟਕਾ, ਵਿਰਾਟ ਕੋਹਲੀ ਹੋ ਗਿਆ ਆਉਟ
ਭਾਰਤ ਨੂੰ ਲੱਗਿਆ ਵੱਡਾ ਝਟਕਾ, ਵਿਰਾਟ ਕੋਹਲੀ ਹੋ ਗਿਆ ਆਉਟ
19:59 October 24
ਸੂਰਿਆ ਕੁਮਾਰ ਆਉਟ, ਭਾਰਤ ਨੇ ਗਵਾਈ ਤੀਜੀ ਵਿਕਟ
ਸੂਰਿਆ ਕੁਮਾਰ ਆਉਟ, ਭਾਰਤ ਨੇ ਗਵਾਈ ਤੀਜੀ ਵਿਕਟ
19:43 October 24
ਭਾਰਤ ਦਾ ਦੂਜਾ ਵਿਕੇਟ ਡਿੱਗਿਆ, ਕੇ ਐਲ ਰਾਹੁਲ ਆਉਟ
ਭਾਰਤ-ਪਾਕਿਸਤਾਨ ਮੈਚ ਵਿੱਚ ਭਾਰਤ ਨੂੰ ਇੱਕ ਹੋਰ ਝਟਕਾ, ਕੇ ਐਲ ਰਾਹੁਲ 3 ਦੌੜਾਂ ਬਣਾ ਕੇ ਆਉਟ ਹੋ ਗਏ ।
19:38 October 24
ਭਾਰਤ ਨੂੰ ਪਹਿਲਾ ਝਟਕਾ, ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਆਉਟ
ਟੀ-20 ਵਰਲਡ ਕੱਪ ਦੇ ਰੁਮਾਂਚਕ ਮੁਕਾਬਲੇ ਚ ਪਾਕਿਸਤਾਨ ਨੇ ਮੈਚ ਦੇ ਸ਼ੁਰੂ ਵਿੱਚ ਹੀ ਭਾਰਤ ਨੁੰ ਝਟਕਾ ਦਿੱਤਾ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਆਉਟ ਹੋ ਗਏ ।
19:30 October 24
ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਸ਼ੁਰੂ
ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਸ਼ੁਰੂ
19:04 October 24
ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ।
ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ।
18:38 October 24
T 20 World Cup ਮੈਚ ਲਈ ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਤੇ ਪ੍ਰਸ਼ੰਸਕਾਂ ਦਾ ਆਉਣਾ ਜਾਰੀ
ਭਾਰਤ ਅਤੇ ਪਾਕਿਸਤਾਨ ਵਿਚਾਲੇ T 20 World Cup ਮੈਚ ਲਈ ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਤੇ ਪ੍ਰਸ਼ੰਸਕਾਂ ਦਾ ਆਉਣਾ ਜਾਰੀ ਹੋ ਗਿਆ ਹੈ।
17:56 October 24
ਕਲਾਕਾਰ ਜ਼ੁਹੈਬ ਨੇ ਕੋਲੇ ਨਾਲ ਬਣਾਈ ਵਿਰਾਟ ਕੋਹਲੀ ਅਤੇ ਪਾਕਿ ਦੇ ਬਾਬਰ ਆਜਮ ਦੀ ਤਸਵੀਰ
ਅਮਰੋਹਾ: ਅੱਜ IND v PAK ਮੈਚ ਤੋਂ ਪਹਿਲਾਂ ਇੱਕ ਸਥਾਨਕ ਕਲਾਕਾਰ ਜ਼ੁਹੈਬ ਨੇ ਕੋਲੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਤਸਵੀਰ ਬਣਾਈ।
17:39 October 24
ਬਿਹਾਰ ਅਤੇ ਝਾਰਖੰਡ ਲਈ ਇਹ ਮਾਣ ਵਾਲੀ ਘੜੀ: ਪ੍ਰਣਬ ਪਾਂਡੇ
ਪਟਨਾ: ਭਾਰਤ ਦੇ ਬੱਲੇਬਾਜ਼ ਇਸ਼ਾਨ ਕਿਸ਼ਨ ਦੇ ਪਿਤਾ Ind v PAK ਮੈਚ ਹਮੇਸ਼ਾਂ ਦਿਲਚਸਪ ਹੁੰਦੇ ਹਨ ਅਤੇ ਡਬਲਯੂਸੀ ਗੇਮ ਹੋਣ ਨਾਲ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਮੈਂ ਈਸ਼ਾਨ ਨਾਲ ਗੱਲ ਕੀਤੀ ਉਹ ਸੰਘਰਸ਼ ਲਈ ਉਤਸ਼ਾਹਿਤ ਸੀ। ਬਿਹਾਰ ਅਤੇ ਝਾਰਖੰਡ ਲਈ ਇਹ ਮਾਣ ਵਾਲੀ ਘੜੀ ਹੈ। ਭਾਰਤ ਬਹੁਤ ਮਜ਼ਬੂਤ ਹੈ ਅਤੇ ਅਸੀਂ ਬਿਨਾਂ ਸ਼ੱਕ ਇਸ ਨੂੰ ਜਿੱਤਾਂਗੇ।
17:22 October 24
ਉਡੀਸਾ ਵਿੱਚ IND v PAK ਮੈਚ ਤੋਂ ਪਹਿਲਾਂ ਬਣਾਈ ਰੇਤ ਕਲਾ
ਓਡੀਸ਼ਾ: ਉਡੀਸਾ ਵਿੱਚ IND v PAK ਮੈਚ ਤੋਂ ਪਹਿਲਾਂ, ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਪੁਰੀ ਵਿੱਚ ਰੇਤ ਕਲਾ ਬਣਾਈ।
15:31 October 24
ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਭ ਤੋਂ ਰੁਮਾਂਚਕ ਮੁਕਾਬਲਾ ਅੱਜ
ਹੈਦਰਾਬਾਦ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਖੇਡ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੈਚਾਂ ਵਿੱਚੋਂ ਇੱਕ ਹੈ। ਦੁਨੀਆਂ 'ਚ ਜਿੱਥੇ ਕਿਤੇ ਵੀ ਇਹ ਦੋਵੇਂ ਟੀਮਾਂ ਟਕਰਾ ਗਈਆਂ ਹਨ, ਲੋਕਾਂ ਦੀਆਂ ਨਜ਼ਰਾਂ ਮੈਚ 'ਤੇ ਟਿਕ ਜਾਂਦੀਆਂ ਹਨ। ਭਾਰਤ-ਪਾਕਿ ਕ੍ਰਿਕਟ ਮੈਚ ਦਾ ਇਤਿਹਾਸ ਤਕਰੀਬਨ ਸੱਤ ਦਹਾਕੇ ਪੁਰਾਣਾ ਹੈ, ਪਰ ਅੱਜ ਵੀ ਦੋਵਾਂ ਦਾ ਮੈਚ ਬਰਾਬਰ ਦਾ ਰੋਮਾਂਚਕ ਅਤੇ ਬਰਾਬਰ ਦਾ ਦਿਲ ਦਹਿਲਾ ਦੇਣ ਵਾਲਾ ਹੈ। ਭਾਰਤ ਅਤੇ ਪਾਕਿਸਤਾਨ ਕ੍ਰਿਕਟ ਇਤਿਹਾਸ 1952 ਵਿੱਚ ਇਨ੍ਹਾਂ ਦੋਵਾਂ ਦੇ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੁੰਦਾ ਹੈ। ਉਦੋਂ ਤੋਂ ਇਹ ਦੋਵੇਂ ਦੇਸ਼ ਵਨਡੇ ਅਤੇ ਟੀ -20 ਵਿੱਚ ਵੀ ਕਈ ਵਾਰ ਆਹਮੋ -ਸਾਹਮਣੇ ਹੋਏ ਹਨ। ਅਜਿਹੇ 'ਚ ਖਾਸ ਗੱਲ ਇਹ ਹੈ ਕਿ ਭਾਰਤ ਨੇ ਤਿੰਨਾਂ ਫਾਰਮੈਟਾਂ ਟੈਸਟ, ਵਨਡੇ ਅਤੇ ਟੀ-20 ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਹਰਾਇਆ ਹੈ।
ਭਾਰਤ ਬਨਾਮ ਪਾਕਿਸਤਾਨ ਟੀ-20 ਰਿਕਾਰਡ
ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਟੀ -20 ਮੈਚ 14 ਸਤੰਬਰ 2007 ਨੂੰ ਦੱਖਣੀ ਅਫ਼ਰੀਕਾ ਦੇ ਡਰਬਨ ਵਿੱਚ ਪਹਿਲੇ ਟੀ -20 ਵਿਸ਼ਵ ਕੱਪ ਦੌਰਾਨ ਖੇਡਿਆ ਗਿਆ ਸੀ। ਇਸ ਮੈਚ ਵਿੱਚ, ਦੋਵਾਂ ਟੀਮਾਂ ਦੇ ਸਕੋਰ ਬਰਾਬਰ ਹੋਣ ਦੇ ਬਾਅਦ ਭਾਰਤ ਨੇ ਬਾਲ ਆਊਟ ਵਿੱਚ ਪਾਕਿਸਤਾਨ ਨੂੰ ਹਰਾਇਆ।
ਇਨ੍ਹਾਂ ਦੋਵਾਂ ਵਿਚਕਾਰ ਆਖ਼ਰੀ ਟੀ -20 ਮੈਚ ਮਾਰਚ 2016 ਵਿੱਚ ਟੀ -20 ਵਿਸ਼ਵ ਕੱਪ ਦੌਰਾਨ ਕੋਲਕਾਤਾ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ ਖੇਡੇ ਗਏ 8 ਟੀ-20 ਮੈਚਾਂ 'ਚੋਂ ਭਾਰਤ ਨੇ 6 ਜਿੱਤੇ ਹਨ, ਜਦਕਿ ਪਾਕਿਸਤਾਨ ਨੇ ਇਕ ਮੈਚ ਜਿੱਤਿਆ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਸਾਲ 2016 ਤੋਂ ਟੀ-20 ਮੈਚ ਦਾ ਭਾਰਤ ਪਾਕਿ. ਦਾ ਨਤੀਜਾ
ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 'ਚ ਖੇਡੇ ਗਏ ਪੰਜ 'ਚੋਂ ਚਾਰ ਮੈਚ ਭਾਰਤ ਨੇ ਜਿੱਤੇ ਹਨ, ਜਦਕਿ ਟਾਈ-ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ 2007 ਦੇ ਟੀ-20 ਵਿਸ਼ਵ ਕੱਪ ਮੈਚ ਦੀ ਜੇਤੂ ਵਜੋਂ ਚੁਣਿਆ ਗਿਆ ਸੀ। ਚੈਂਪੀਅਨਸ ਟਰਾਫੀ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਪੰਜ ਮੈਚਾਂ 'ਚੋਂ ਭਾਰਤ ਨੇ ਦੋ 'ਚ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਨੇ ਤਿੰਨ ਮੈਚ ਜਿੱਤੇ ਹਨ।