ਹੈਦਰਾਬਾਦ:ਕੋਰੀਆ ਦੀ ਕਾਰ ਨਿਰਮਾਤਾ ਕੰਪਨੀਆਂ ਦੀ ਹੁੰਡਈ ਮੋਟਰਜ਼ ਤੇ KIA ਨੇ ਕਰੀਬ 6 ਲੱਖ ਗੱਡੀਆਂ ਵਾਪਸ ਮੰਗਵਾਉਣ ਦੀ ਗੱਲ ਕਹੀ ਹੈ। ਇਹ ਐਲਾਨ ਅਮਰੀਕਾ ਤੇ ਕੈਨੇਡਾ ਵਿੱਚ ਕੀਤਾ ਗਿਆ ਹੈ। ਇਸ ਤਹਿਤ ਕੰਪਨੀ ਨੇ ਜਿਨ੍ਹਾਂ ਗੱਡੀਆਂ ਨੂੰ ਵਾਪਸ ਬੁਲਾਇਆ ਹੈ, ਕੰਪਨੀ ਨੇ ਗੱਡੀਆਂ ਵਿੱਚ SUV ਤੇ ਇਲੈਕਟ੍ਰੋਨਿਕ ਪੈਨਲਾਂ ਦਾ ਸ਼ਾਰਟ ਸਰਕਟ ਹੋਣ ਦਾ ਖਤਰਾ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਦੱਖਣੀ ਕੋਰੀਆ ਦੀਆਂ ਇਨ੍ਹਾਂ ਆਟੋ ਕੰਪਨੀਆਂ ਨੇ ਅਮਰੀਕਾ ਵਿੱਚ ਲਗਭਗ 5 ਲੱਖ ਕਾਰਾਂ ਘਰ ਦੇ ਬਾਹਰ ਪਾਰਕ ਕਰਨ ਦੀ ਸਲਾਹ ਦਿੱਤੀ ਹੈ, ਇਨ੍ਹਾਂ ਕਾਰਾਂ ਨੂੰ ਅੱਗ ਲੱਗਣ ਦਾ ਖਤਰਾ ਹੈ। ਇਸ ਤੋਂ ਇਲਾਵਾਂ ਪਾਰਕਿੰਗ ’ਚ ਖੜ੍ਹੀਆਂ ਹੋਣ ’ਤੇ ਵੀ ਇਨ੍ਹਾਂ ਨੂੰ ਅੱਗ ਲੱਗਣ ਦਾ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ।