ਮੁੰਬਈ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅੱਜ ਚੌਥੇ ਦਿਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਰਿਆ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਪੁੱਛਗਿੱਛ ਲਈ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਸੰਮਨ ਭੇਜਿਆ ਗਿਆ ਸੀ।
ਸੀਬੀਆਈ ਪਿਛਲੇ 11 ਦਿਨਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਮੁੱਖ ਦੋਸ਼ੀ ਰੀਆ ਚੱਕਰਵਰਤੀ ਤੋਂ ਤਿੰਨ ਦਿਨਾਂ ਤੱਕ ਮੈਰਾਥਨ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ਈਡੀ ਗੌਰਵ ਆਰਿਆ ਤੋਂ ਇਸ ਮਾਮਲੇ ਵਿੱਚ ਨਸ਼ਿਆਂ ਦੇ ਮਾਮਲੇ ਸਬੰਧੀ ਪੁੱਛਗਿੱਛ ਕਰੇਗੀ। ਖਬਰ ਇਹ ਵੀ ਹੈ ਕਿ ਸੁਸ਼ਾਂਤ ਦੀ ਭੈਣ ਤੋਂ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਸੀਬੀਆਈ ਨੇ ਤੀਜੇ ਦਿਨ 9 ਘੰਟੇ ਤੱਕ ਰੀਆ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਅੱਜ ਫਿਰ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਰਾਜਪੂਤ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੀ ਦੋਸ਼ੀ 28 ਸਾਲਾ ਅਦਾਕਾਰਾ ਤੋਂ ਤਕਰੀਬਨ 9 ਘੰਟੇ ਪੁੱਛਗਿੱਛ ਕੀਤੀ ਗਈ।
ਅਧਿਕਾਰੀ ਨੇ ਕਿਹਾ ਕਿ ਰਿਆ ਦੇ ਭਰਾ ਸ਼ੌਵਿਕ ਨੂੰ ਸੀਬੀਆਈ ਨੇ ਲਗਾਤਾਰ ਚੌਥੇ ਦਿਨ ਪੁੱਛਗਿੱਛ ਲਈ ਬੁਲਾਇਆ ਸੀ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਰਿਆ ਅਤੇ ਉਸ ਦਾ ਭਰਾ ਸਵੇਰੇ ਲਗਭੱਗ 10:30 ਵਜੇ ਸਾਂਤਾਕਰੂਜ਼ ਕਲੀਨਾ ਵਿੱਚ ਸਥਿਤ ਡੀਆਰਡੀਓ ਗੈਸਟ ਹਾਊਸ ਪਹੁੰਚੇ। ਜਾਂਚ ਟੀਮ ਇਥੇ ਹੀ ਰੁਕੀ ਹੋਈ ਹੈ।