ਪੰਜਾਬ

punjab

ETV Bharat / bharat

ਸਟੈਨਫੋਰਡ ਯੂਨੀਵਰਸਿਟੀ ਨੇ ਸਿਖਰਲੇ ਵਿਗਿਆਨੀਆਂ ਦੀ ਸੂਚੀ ਕੀਤੀ ਜਾਰੀ, ਆਈਆਈਟੀ, ਬੀਐੱਚਯੂ ਦੇ 14 ਪ੍ਰੋਫੈਸਰ ਸ਼ਾਮਲ

ਅਮਰੀਕਾ ਦੀ ਮਸ਼ਹੂਰ ਸਟੈਨਫੋਰਡ ਯੂਨੀਵਰਸਿਟੀ ਨੇ ਸਿਖਰਲੇ ਵਿਗਿਆਨੀਆਂ ਦੀ ਇੱਕ ਆਲਮੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ)-ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ 14 ਪ੍ਰੋਫੈਸਰ ਸ਼ਾਮਲ ਹਨ।

ਫ਼ੋਟੋ
ਫ਼ੋਟੋ

By

Published : Nov 12, 2020, 12:47 PM IST

ਨਵੀਂ ਦਿੱਲੀ: ਅਮਰੀਕਾ ਦੀ ਮਸ਼ਹੂਰ ਸਟੈਨਫੋਰਡ ਯੂਨੀਵਰਸਿਟੀ ਨੇ ਸਿਖਰਲੇ ਵਿਗਿਆਨੀਆਂ ਦੀ ਇੱਕ ਆਲਮੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ)-ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ 14 ਪ੍ਰੋਫੈਸਰ ਸ਼ਾਮਲ ਹਨ।

ਇਸ ਸੂਚੀ 'ਚ ਇੱਕ ਲੱਖ 59 ਹਜ਼ਾਰ 683 ਵਿਗਿਆਨੀਆਂ ਨੂੰ ਥਾਂ ਦਿੱਤੀ ਗਈ ਹੈ। ਇਸ ਸੂਚੀ 'ਚ ਭਾਰਤ ਦੇ ਕਰੀਬ ਡੇਢ ਹਜ਼ਾਰ ਵਿਗਿਆਨੀਆਂ, ਡਾਕਟਰਾਂ ਤੇ ਇੰਜੀਨੀਅਰ ਨੂੰ ਸ਼ਾਮਲ ਕੀਤਾ ਗਿਆ ਹੈ।

ਆਈਆਈਟੀ-ਬੀਐੱਚਯੂ ਦੇ ਡਾਇਰੈਕਟਰ ਪ੍ਰਮੋਦ ਕੁਮਾਰ ਜੈਨ ਨੇ ਦੱਸਿਆ ਕਿ ਸੂਚੀ 'ਚ ਸਾਡੇ ਅਦਾਰੇ ਦੇ 14 ਪ੍ਰੋਫੈਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੀ ਚੋਣ ਇਨ੍ਹਾਂ ਦੇ ਰਿਸਰਚ ਪੇਪਰ ਦਾ ਕੌਮਾਂਤਰੀ ਪੱਧਰ 'ਤੇ ਹੋਏ ਮੁੱਲਾਂਕਣ ਦੇ ਆਧਾਰ 'ਤੇ ਕੀਤਾ ਗਿਆ ਹੈ।

ਜਾਰੀ ਹੋਈ ਸੂਚੀ ਵਿੱਚ ਆਈਆਈਟੀ-ਬੀਐੱਚਯੂ ਦੇ ਖੋਜ ਤੇ ਵਿਕਾਸ ਵਿਭਾਗ ਦੇ ਡੀਨ ਰਾਜੀਵ ਪ੍ਰਕਾਸ਼ ਤੋਂ ਇਲਾਵਾ ਸਕੂਲ ਆਫ ਮੈਟੇਰੀਅਲ ਐਂਡ ਟੈਕਨਾਲੋਜੀ ਦੇ ਪ੍ਰਲਯ ਮੈਤੀ ਤੇ ਧਨਜੰਯ ਪਾਂਡੇ, ਰਸਾਇਣ ਵਿਭਾਗ ਦੇ ਯੋਗੇਸ਼ ਚੰਦਰ ਸ਼ਰਮਾ ਤੇ ਪੀਸੀ ਪਾਂਡੇ, ਫਾਰਮਾਸਿਊਟੀਕਲ ਇੰਜੀਨਅਰਿੰਗ ਐਂਡ ਟੈਕਨਾਲੋਜੀ ਦੇ ਬ੍ਹਮੇਸ਼ਵਰ ਮਿਸ਼ਰਾ, ਸੰਜੇ ਸਿੰਘ, ਐੱਸਕੇ ਸਿੰਘ ਤੇ ਐੱਮਐੱਸ ਮੁਥੁ, ਸਿਰੈਮਿਕ ਇੰਜੀਨੀਅਰਿੰਗ ਦੇ ਦੇਵੇਂਦਰ ਕੁਮਾਰ, ਮੈਥਮੈਟੀਕਲ ਸਾਇੰਸਿਜ਼ ਦੇ ਸੂਬੀਰ ਦਾਸ, ਭੌਤਿਕ ਵਿਭਾਗ ਦੇ ਰਾਕੇਸ਼ ਕੁਮਾਰ ਸਿੰਘ ਤੇ ਮਕੈਨਿਕਲ ਵਿਭਾਗ ਤੋਂ ਜਹਰਾ ਸਰਕਾਰ ਤੇ ਓਮ ਪ੍ਰਕਾਸ਼ ਦੇ ਨਾਂ ਸ਼ਾਮਿਲ ਹਨ। ਇਸੇ ਸੂਚੀ 'ਚ ਆਈਆਈਟੀ ਗੁਹਾਟੀ ਦੇ 22 ਪ੍ਰਰੋਫੈਸਰਾਂ ਜਾਂ ਖੋਜੀਆਂ ਨੂੰ ਵੀ ਸ਼ਾਮਲ ਕੀਤਾ ਗਿਆ।

ABOUT THE AUTHOR

...view details