ਨਵੀਂ ਦਿੱਲੀ: ਸ਼ਿਵ ਸੈਨਾ ਸੰਸਦ ਅਰਵਿੰਦ ਸਾਵੰਤ ਨੇ ਕੇਂਦਰੀ ਮੰਤਰੀਮੰਡਲ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ, ਇਸ ਸੰਬੰਧੀ ਉਹ ਅੱਜ 11 ਵਜੇ ਪ੍ਰੈਸ ਕਾਨਫਰੰਸ ਕਰਨਗੇ। ਅਰਵਿੰਦ ਸਾਵੰਤ ਨੇ ਟਵੀਟ ਕਰ ਕਿਹਾ ਕਿ ਸ਼ਿਵ ਸੈਨਾ ਸੱਚ ਦੇ ਰਾਹ ਤੇ ਸੱਲਣ ਵਾਲੀ ਪਾਰਟੀ ਹੈ ਅਤੇ ਉਹ ਭਾਜਪਾ ਦੇ ਝੂਠੇ ਰਾਹ ਤੇ ਨਹੀਂ ਚੱਲ ਸਕਦੀ। ਉਨ੍ਹਾਂ ਲਿਖਿਆ ਕਿ ਇਸ ਝੂਠੇ ਮਾਹੌਲ ਚ ਕੇਂਦਰ ਸਰਕਾਰ ਨਾਲ ਕਿਉਂ ਰਿਹਾ ਜਾਵੇ।
ਅਰਵਿੰਦ ਸਾਵੰਤ ਨੇ ਅਸਤੀਫ਼ੇ ਦਾ ਕੀਤਾ ਐਲਾਨ, ਅੱਜ ਕਰਨਗੇ ਪ੍ਰੈਸ ਕਾਨਫਰੰਸ
ਸ਼ਿਵਸੈਨਾ ਸੰਸਦ ਅਰਵਿੰਦ ਸਾਵੰਤ ਨੇ ਕੇਂਦਰੀ ਮੰਤਰੀਮੰਡਲ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ, ਇ ਸੰਬੰਧੀ ਉਹ ਅੱਜ 11 ਵਜੇ ਪ੍ਰੈਸ ਕਾਨਫਰੰਸ ਕਰਣਗੇ।
ਅਰਵਿੰਦ ਸਾਵੰਤ
ਸਾਵੰਤ ਅੱਜ ਪ੍ਰੈਸ ਕਾਨਫਰੰਸ ਕਰ ਆਪਣੇ ਅਸਤੀਫ਼ੇ ਦਾ ਐਲਾਨ ਕਰਨਗੇ ਅਤੇ ਇਸ ਨਾਲ ਹੀ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਰਾਜਨੀਤਕ ਦੂਰੀਆਂ ਸਾਫ਼ ਦਿਖਾਈ ਦੇਣ ਲੱਗਣਗੀਆਂ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਦੇ ਭਾਜਪਾ ਨੂੰ ਸਰਕਾਰ ਬਨਾਉਣ ਲਈ ਦਿੱਤੇ ਸੱਦੇ ਤੋਂ ਬਾਅਦ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਫਿਲਹਾਲ ਸਰਕਾਰ ਬਨਾਉਣ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ।
TAGGED:
Shiv sena Arvind Sawant