ਪੰਜਾਬ

punjab

By

Published : Apr 22, 2019, 11:10 AM IST

ETV Bharat / bharat

ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦਿੱਤੇ ਜਾਣ 'ਤੇ ਸਿੱਖਾਂ ਨੇ ਪ੍ਰਗਟਾਇਆ ਰੋਸ

ਕਾਂਗਰਸ ਵੱਲੋਂ 1984 ਮਾਮਲੇ 'ਚ ਨਾਮਜ਼ਦ ਸੱਜਣ ਕੁਮਾਰ ਦੇ ਭਰਾ ਨੂੰ ਚੋਣ ਉਮੀਦਵਾਰ ਵਜੋਂ ਟਿਕਟ ਦਿੱਤੇ ਜਾਣ 'ਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਿੱਚ ਕਾਫ਼ੀ ਰੋਸ ਹੈ। ਕਮੇਟੀ ਦੇ ਮੈਂਬਰਾਂ ਨੇ ਕਾਂਗਰਸ ਪਾਰਟੀ ਦੇ ਦਫ਼ਤਰ ਕੋਲ ਧਰਨਾ ਪ੍ਰਦਰਸ਼ਨ ਕੀਤਾ ਹੈ।

ਸਿੱਖਾਂ ਨੇ ਪ੍ਰਗਟ ਕੀਤਾ ਰੋਸ

ਨਵੀਂ ਦਿੱਲੀ : ਕਾਂਗਰਸ ਲਈ ਉਮੀਂਦਵਾਰਾਂ ਦੀ ਚੋਣ ਕਰਨੀ ਮੁਸ਼ਕਲ ਹੁੰਦੀ ਜਾ ਰਹੀ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਕਾਂਗਰਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ। ਅਜਿਹਾ ਉਨ੍ਹਾਂ ਕਾਂਗਰਸ ਵੱਲੋਂ ਸੱਜਣ ਕੁਮਾਰ ਦੇ ਭਰਾ ਨੂੰ ਚੋਣ ਉਮੀਦਵਾਰ ਵਜੋਂ ਟਿਕਟ ਦਿੱਤੇ ਜਾਣ ਮਗਰੋ ਕੀਤਾ ਹੈ।

ਵੀਡੀਓ

ਜਾਣਕਾਰੀ ਮੁਤਾਬਕ ਕਾਂਗਰਸ ਨੇ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਦੱਖਣੀ ਦਿੱਲੀ ਤੋਂ ਲੋਕਸਭਾ ਚੋਣਾਂ ਲਈ ਉਮੀਦਵਾਰ ਵਜੋਂ ਟਿਕਟ ਦਿੱਤੀ ਹੈ ਜਿਸ ਕਾਰਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਭੜਕ ਗਏ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪੁਤਲੇ ਫੂਕੇ ਅਤੇ ਨਾਅਰੇਬਾਜ਼ੀ ਵੀ ਕੀਤੀ। ਗੁਰਦੁਆਰਾ ਮੈਂਬਰਾਂ ਨੇ ਸੱਜਣ ਕੁਮਾਰ ਨੂੰ 1984 ਸਿੱਖ ਦੰਗਿਆਂ ਲਈ ਦੋਸ਼ੀ ਠਹਰਾਉਂਦੇ ਹੋਏ ਕਾਂਗਰਸ ਦੀ ਰਿਪੋਰਟ ਦਾ ਵਿਰੋਧ ਕੀਤਾ ਹੈ।

ABOUT THE AUTHOR

...view details