ਪੰਜਾਬ

punjab

ETV Bharat / bharat

ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਬੋਲੇ- ਬੇਤੁਕੀ ਵਜ੍ਹਾ ਨਾਲ ਕੇਸ ਵਿੱਚੋਂ ਹਟਾਇਆ ਗਿਆ - Ram Janmabhoomi-Babri Masjid title dispute in the Supreme Court

ਅਯੁੱਧਿਆ ਮਾਮਲੇ ਵਿੱਚ ਜਮੀਅਤ-ਉਲੇਮਾ-ਏ-ਹਿੰਦ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਰਜ ਕੀਤੀ ਹੈ।

ਅਯੁੱਧਿਆ ਵਿਵਾਦ
ਫ਼ੋਟੋ

By

Published : Dec 3, 2019, 3:07 PM IST

ਨਵੀਂ ਦਿੱਲੀ: ਅਯੁੱਧਿਆ ਮਾਮਲੇ ਵਿੱਚ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਨੇ ਕਿਹਾ ਕਿ ਮੁਸਲਿਮ ਪੱਖ ਨੇ ਇਹ ਕਹਿ ਕੇ ਉਨ੍ਹਾਂ ਨੂੰ ਕੇਸ ਦੀ ਪੈਰਵੀ ਤੋਂ ਹਟਾ ਦਿੱਤਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ। ਉੱਥੇ ਹੀ ਰਾਜੀਵ ਧਵਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਇਹ ਬਿਲਕੁਲ ਬੇਤੁਕੀ ਵਜ੍ਹਾ ਹੈ। ਜਮੀਅਤ ਦਾ ਇਹ ਅਧਿਕਾਰ ਹੈ ਕਿ ਉਹ ਉਨ੍ਹਾਂ ਨੂੰ ਕੇਸ ਤੋਂ ਹਟਾ ਸਕਦੇ ਪਰ ਵਜ੍ਹਾ ਤਾਂ ਸਹੀ ਦੱਸਣ। ਜਮੀਅਤ ਦੀ ਦਲੀਲ ਗ਼ਲਤ ਹੈ।

ਉੱਥੇ ਹੀ ਜਮੀਅਤ ਦੇ ਵਕੀਲ ਏਜਾਜ ਮਕਬੂਲ ਦਾ ਕਹਿਣਾ ਹੈ ਕਿ ਇਹ ਕਹਿਣਾ ਗ਼ਲਤ ਹੈ ਕਿ ਬਿਮਾਰ ਹੋਣ ਕਰਕੇ ਰਾਜੀਲ ਧਵਨ ਨੂੰ ਹਟਾ ਦਿੱਤਾ ਹੈ। ਦਰਅਸਲ, ਜਮੀਅਤ ਸੋਮਵਾਰ ਨੂੰ ਹੀ ਸਮੀਖਿਆ ਪਟੀਸ਼ਨ ਦਰਜ ਕਰਨਾ ਚਾਹੁੰਦੀ ਸੀ। ਪਰ ਰਾਜੀਵ ਧਵਨ ਮੌਜੂਦ ਨਹੀਂ ਸਨ, ਇਸ ਲਈ ਉਨ੍ਹਾਂ ਨੇ ਸਲਾਹ ਕੀਤੇ ਬਗੈਰ ਤੇ ਨਾਂਅ ਦੀ ਮੁੜ ਵਿਚਾਰ ਪਟੀਸ਼ਨ ਦਰਜ ਕੀਤੀ ਗਈ ਸੀ।

ਦੂਜੀ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬਾਰਡ ਵੱਲੋਂ ਦਿੱਤੇ ਗਏ ਹੋਰ ਪੱਖਾਂ ਦੇ ਵਕੀਲ ਐੱਮ ਆਰ ਸ਼ਮਸ਼ਾਦ ਨੇ ਕਿਹਾ ਕਿ ਰਾਜੀਵ ਧਵਨ ਉਨ੍ਹਾਂ ਵੱਲੋਂ ਕੇਸ ਵਿੱਚ ਵਕੀਲ ਰਹਿਣਗੇ। ਪੱਖਕਾਰ ਰਾਜੀਵ ਧਵਨ ਨਾਲ ਮਿਲ ਕੇ ਉਨ੍ਹਾਂ ਨੂੰ ਕੇਸ ਲੜਨ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਧਵਨ ਨੇ ਇਸ ਮਾਮਲੇ ਵਿੱਚ ਮੁਸਲਿਮ ਪਾਰਟੀਆਂ ਦੀ ਤਰਫੋਂ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਇਸ ਕੇਸ ਆਪਣੇ ਦਿਲ ਅਤੇ ਜਾਨ ਨਾਲ ਲੜਿਆ ਹੈ। ਇਸ ਲਈ ਭਾਵੇਂ ਜਮੀਅਤ ਨੇ ਉਸਨੂੰ ਇਸ ਕੇਸ ਤੋਂ ਹਟਾ ਦਿੱਤਾ ਹੈ। ਪਰ ਦੂਜੀਆਂ ਧਿਰਾਂ ਉਸਨੂੰ ਵਕੀਲ ਦੇ ਤੌਰ ਤੇ ਚਾਹੁੰਦੀਆਂ ਹਨ।

ਦੱਸ ਦਈਏ, ਸੋਮਵਾਰ ਨੂੰ ਅਯੁੱਧਿਆ ਮਾਮਲੇ 'ਤੇ ਜਮੀਅਤ-ਉਲ-ਏ-ਹਿੰਦ ਦੀ ਤਰਫ਼ੋਂ ਸੁਪਰੀਮ ਕੋਰਟ ਵਿਚ ਇੱਕ ਸਮੀਖਿਆ ਪਟੀਸ਼ਨ ਦਰਜ ਕੀਤੀ ਗਈ ਸੀ। ਇਹ ਪਟੀਸ਼ਨ ਐੱਮ ਸਿੱਦਿਕ ਨੇ ਪਟੀਸ਼ਨ ਦਰਜ ਕੀਤੀ ਹੈ। ਪਟੀਸ਼ਨ ਵਿੱਚ ਸੁਪਰੀਮ ਕੋਰਟ ਤੋਂ 9 ਨਵੰਬਰ ਦੇ ਫ਼ੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਸੀ। ਸੂਤਰਾਂ ਦੇ ਅਨੁਸਾਰ, ਜਮੀਅਤ ਨੇ ਅਦਾਲਤ ਦੇ ਫ਼ੈਸਲੇ ਦੇ ਤਿੰਨ ਨੁਕਤਿਆਂ 'ਤੇ ਧਿਆਨ ਕੇਂਦ੍ਰਤ ਕੀਤਾ ਹੈ, ਜੋ ਇਤਿਹਾਸਿਕ ਗ਼ਲਤੀਆਂ ਦਾ ਜ਼ਿਕਰ ਕਰਦੇ ਹਨ, ਪਰ ਫ਼ੈਸਲਾ ਇਸ ਦੇ ਉਲਟ ਆਇਆ ਹੈ।

ABOUT THE AUTHOR

...view details