ਪੰਜਾਬ

punjab

ETV Bharat / bharat

ਪੰਜ ਜਵਾਨ ਹਾਲੇ ਵੀ ਲਾਪਤਾ, ਫ਼ੌਜ ਦਾ ਰੈਸਕਿਊ ਆਪ੍ਰੇਸ਼ਨ ਜਾਰੀ

ਗਲੇਸ਼ੀਅਰ 'ਚ ਲਾਪਤਾ ਪੰਜ ਜਵਾਨਾਂ ਦੀ ਭਾਲ ਲਈ ਫੇਰ ਤੋਂ ਜਾਰੀ ਰੈਸਕਿਊ ਆਪ੍ਰੇਸ਼ਨ। ਬੁੱਧਵਾਰ ਨੂੰ ਬਰਫ਼ਬਾਰੀ ਦੀ ਚਪੇਟ 'ਚ ਆਏ ਸਨ ਛੇ ਜਵਾਨ। ਇੱਕ ਦਾ ਸਰੀਰ ਬਰਾਮਦ, ਪੰਜ ਦੀ ਭਾਲ ਜਾਰੀ

ਫ਼ਾਈਲ ਫ਼ੋਟੋ

By

Published : Feb 22, 2019, 12:24 PM IST

ਕਿਨੌਰ: ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹਾ 'ਚ ਬਰਫ਼ਬਾਰੀ ਦੀ ਚਪੇਟ 'ਚ ਆਏ ਪੰਜ ਜਵਾਨਾਂ ਦੀ ਭਾਲ ਜਾਰੀ ਹੈ। ਇਥੇ ਆਰਮੀ ਦੇ ਛੇ ਜਵਾਨ ਬਰਫ਼ ਹੇਠ ਦੱਬ ਗਏ ਸਨ ਜਿਨ੍ਹਾਂ 'ਚੋਂ ਇੱਕ ਦਾ ਸਰੀਰ ਬਰਾਮਦ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਜਾਰੀ ਹੈ।

ਵੀਰਵਾਰ ਨੂੰ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋਇਆ ਰੈਸਕਿਊ ਆਪ੍ਰੇਸ਼ਨ ਸ਼ਾਮ ਨੂੰ ਰੋਕ ਦਿੱਤਾ ਗਿਆ ਸੀ। ਫ਼ੌਜ ਦੇ ਲਗਭਗ 250 ਜਵਾਨਾਂ ਨੇ ਲਾਪਤਾ ਜਵਾਨਾਂ ਨੂੰ ਲੱਭਣ ਲਈ ਰੈਸਕਿਊ ਆਪ੍ਰੇਸ਼ਨ ਮੁੜ ਤੋਂ ਚਲਾਇਆ ਸੀ ਪਰ ਭਾਰੀ ਬਰਫ਼ਬਾਰੀ ਕਾਰਨ ਆਪ੍ਰੇਸ਼ਨ ਰੋਕ ਦਿੱਤਾ ਗਿਆ ਸੀ।

ਕਿਨੌਰ ਦੇ ਡੀਸੀ ਗੋਪਾਲ ਚੰਦ ਨੇ ਦੱਸਿਆ ਕਿ ਫ਼ਿਲਹਾਲ ਬਰਫ਼ਬਾਰੀ ਰੁਕੀ ਹੋਈ ਹੈ ਪਰ ਹਾਲੇ ਵੀ ਪਹਾੜੀ ਤੋਂ ਗਲੇਸ਼ੀਅਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ।

ਦੱਸਣਯੋਗ ਹੈ ਕਿ ਲਾਪਤਾ ਜਵਾਨ ਭਾਰਤ-ਚੀਨ ਸਰਹੱਦ 'ਤੇ ਤਾਇਨਾਤ ਸਨ। ਬਿਲਾਸਪੁਰ ਦੇ ਪਿੰਡ ਘੁਮਾਰਪੁਰ ਦੇ ਰਹਿਣ ਵਾਲੇ ਜਵਾਨ ਰਾਕੇਸ਼ ਦਾ ਸਰੀਰ ਬਰਾਮਦ ਹੋਇਆ ਹੈ।

ABOUT THE AUTHOR

...view details