ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਿਮਾਗ ਦੀ ਸਰਜਰੀ ਤੋਂ ਬਾਅਦ ਗੰਭੀਰ ਸਥਿਤੀ ਵਿੱਚ ਹਨ, ਉਨ੍ਹਾਂ ਦੀ ਧੀ ਅਤੇ ਕਾਂਗਰਸ ਆਗੂ ਸ਼ਰਮੀਸ਼ਠਾ ਮੁਖਰਜੀ ਨੇ ਬੁੱਧਵਾਰ ਨੂੰ ਇੱਕ ਭਾਵਨਾਤਮਕ ਟਵੀਟ ਸਾਂਝਾ ਕੀਤਾ ਹੈ।ਸ਼ਰਮੀਸ਼ਠਾ ਮੁਖਰਜੀ ਨੇ ਟਵੀਟ ਵਿੱਚ ਲਿਖਿਆ ਕਿ
ਪ੍ਰਣਬ ਮੁਖਰਜੀ ਦੀ ਧੀ ਨੇ ਕੀਤਾ ਭਾਵਨਾਤਮਕ ਟਵੀਟ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਸ਼ਰਮੀਸ਼ਠਾ ਮੁਖਰਜੀ ਨੇ ਆਪਣੇ ਪਿਤਾ ਲਈ ਇੱਕ ਭਾਵਨਾਤਮਕ ਟਵੀਟ ਕੀਤਾ ਹੈ। ਮੁਖਰਜੀ ਨੂੰ ਦਿੱਲੀ ਦੇ ਇਕ ਹਸਪਤਾਲ ਵਿਚ ਦਿਮਾਗੀ ਸਰਜਰੀ ਕਰਵਾਉਣ ਤੋਂ ਬਾਅਦ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
'ਪਿਛਲੇ ਸਾਲ, 8 ਅਗਸਤ ਮੇਰੇ ਲਈ ਸਭ ਤੋਂ ਖੁਸ਼ਹਾਲ ਦਿਨ ਰਿਹਾ ਕਿਉਂਕਿ ਮੇਰੇ ਪਿਤਾ ਜੀ ਨੇ ਭਾਰਤ ਰਤਨ ਪ੍ਰਾਪਤ ਕੀਤਾ ਸੀ, ਬਿਲਕੁਲ ਇਕ ਸਾਲ ਬਾਅਦ, 10 ਅਗਸਤ ਨੂੰ ਉਹ ਗੰਭੀਰ ਰੂਪ ਵਿਚ ਬੀਮਾਰ ਹੋ ਗਏ। ਪ੍ਰਮਾਤਮਾ ਉਨ੍ਹਾਂ ਲਈ ਚੰਗੇ ਕਾਰਜ ਕਰੇ ਅਤੇ ਮੈਨੂੰ ਜ਼ਿੰਦਗੀ ਦੇ ਦੁੱਖ ਅਤੇ ਸੁਖ ਦੋਹਾਂ ਨੂੰ ਝੱਲਣ ਅਤੇ ਸਵੀਕਾਰ ਕਰਨ ਦੀ ਤਾਕਤ ਦੇਵੇ। ਉਨ੍ਹਾਂ ਲਈ ਦੁਆਵਾਂ ਮੰਗਣ ਅਤੇ ਉਨ੍ਹਾਂ ਦਾ ਧਿਆਨ ਰੱਖਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।'
ਦੱਸਣਯੋਗ ਹੈ ਕਿ 10 ਅਗਸਤ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਦਿਮਾਗ ਦੀ ਸਰਜਰੀ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ। ਦਿੱਲੀ ਦੇ ਐਰ ਐਂਡ ਆਰ ਹਸਪਤਾਲ ਨੇ ਦੱਸਿਆ ਕਿ ਪ੍ਰਣਬ ਮੁਖਰਜੀ ਦੀ ਹਾਲਤ ਹਣ ਵੀ ਨਾਜ਼ੁਕ ਹੀ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।