ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ 2019 ਦੇ 'ਝੂਠ ਆਫ਼ ਦਾ ਈਅਰ' ਹਨ।
ਜਾਵਡੇਕਰ ਦਾ ਕਾਂਗਰਸ 'ਤੇ ਨਿਸ਼ਾਨਾ, ਕਿਹਾ 2019 ਦੇ ‘ਝੂਠ ਆਫ਼ ਦਾ ਈਅਰ’ ਨੇ ਰਾਹੁਲ ਗਾਂਧੀ
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਗਾਂਧੀ 2019 ਦੇ 'ਝੂਠ ਆਫ਼ ਦਾ ਈਅਰ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪਰਿਵਾਰ ਰਾਹੁਲ ਗਾਂਧੀ ਦੇ ਬਿਆਨਾਂ ਤੋਂ ਪ੍ਰੇਸ਼ਾਨ ਸੀ, ਹੁਣ ਜਨਤਾ ਅਤੇ ਪੂਰੀ ਕਾਂਗਰਸ ਪਰੇਸ਼ਾਨ ਹੈ।
ਜਾਵਡੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਜਦੋਂ ਪ੍ਰਧਾਨ ਸਨ ਤੇ ਹੁਣ ਨਹੀਂ ਰਹੇ ਤਾਂ ਵੀ ਉਹ ਕੁਝ ਵੀ ਬੋਲਦੇ ਹਨ ਤੇ ਲਗਾਤਾਰ ਝੂਠ ਬੋਲਦੇ ਹਨ। ਉਹ ਸਾਲ 2019 ਦੇ ਝੂਠ ਲਈ ਯੋਗ ਹਨ, ਪਹਿਲਾਂ ਪਰਿਵਾਰ ਰਾਹੁਲ ਗਾਂਧੀ ਦੇ ਬਿਆਨਾਂ ਤੋਂ ਪ੍ਰੇਸ਼ਾਨ ਸੀ, ਹੁਣ ਜਨਤਾ ਅਤੇ ਪੂਰੀ ਕਾਂਗਰਸ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਤੋਂ 2 ਮੰਗਾਂ ਕਰਦੇ ਹਾਂ- ਝੂਠ ਬੋਲਣਾ ਬੰਦ ਕਰੇ, ਇਸ ਨਾਲ ਦੇਸ਼ ਨੂੰ ਗੁੰਮਰਾਹ ਨਹੀਂ ਕੀਤਾ ਜਾਵੇਗਾ। ਦੇਸ਼ ਨੇ ਤੁਹਾਨੂੰ ਰੱਦ ਕਰ ਦਿੱਤਾ ਹੈ। ਕਰਜ਼ੇ ਮੁਆਫ਼ੀ ਵਰਗੇ ਝੂਠੇ ਵਾਅਦੇ ਕਰਨਾ ਬੰਦ ਕਰੋ, ਜੋ ਕਦੇ ਪੂਰੇ ਨਹੀਂ ਕੀਤੇ।
ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਕਿਹ ਰਹੇ ਹਨ ਕਿ ਐਨਪੀਆਰ ਗਰੀਬਾਂ 'ਤੇ ਟੈਕਸ ਹੈ। ਐਨਪੀਆਰ ਇੱਕ ਅਬਾਦੀ ਰਜਿਸਟਰ ਹੈ, ਉਹ ਜਾਣਕਾਰੀ ਜੋ ਲੋਕ ਦਿੰਦੇ ਹਨ, ਉਹ ਇਕੱਤਰ ਕਰਦੇ ਹਨ ਅਤੇ ਇਸ ਚ ਰੱਖਦੇ ਹਨ, ਟੈਕਸ ਕਿੱਥੋਂ ਆਇਆ। ਉਨ੍ਹਾਂ ਨੇ ਕਿਹਾ ਕਿ ਟੈਕਸ ਕਾਂਗਰਸ ਦਾ ਸਭਿਆਚਾਰ ਹੈ - ਜੈਅੰਤੀ ਟੈਕਸ, ਕੋਲਾ ਟੈਕਸ, 2ਜੀ ਟੈਕਸ, ਜੀਜਾਜੀ ਟੈਕਸ।