ਪੰਜਾਬ

punjab

ETV Bharat / bharat

ਪੰਜਾਬ ਸਣੇ ਉੱਤਰ ਭਾਰਤ 'ਚ ਮੀਂਹ ਪੈਣ ਦੀ ਸੰਭਾਵਨਾ, ਬਰਫ਼ਬਾਰੀ ਨੇ ਵਧਾਈ ਠੰਢ

ਭਾਰਤ ਮੌਸਮ ਵਿਭਾਗ ਨੇ ਅਗਲੇ 3-4 ਘੰਟਿਆਂ ਵਿੱਚ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਹਲਕੀ ਬਰਫਬਾਰੀ ਹੋਣ ਕਾਰਨ ਮੌਸਮ ਬਦਲ ਗਿਆ ਹੈ।

ਪੰਜਾਬ ਸਣੇ ਉੱਤਰ ਭਾਰਤ 'ਚ ਮੀਂਹ ਪੈਣ ਦੀ ਸੰਭਾਵਨਾ, ਹਿਮਾਚਲ 'ਚ ਹੋਈ ਬਰਫਬਾਰੀ ਨੇ ਬਦਲਿਆ ਮੌਸਮ
ਪੰਜਾਬ ਸਣੇ ਉੱਤਰ ਭਾਰਤ 'ਚ ਮੀਂਹ ਪੈਣ ਦੀ ਸੰਭਾਵਨਾ, ਹਿਮਾਚਲ 'ਚ ਹੋਈ ਬਰਫਬਾਰੀ ਨੇ ਬਦਲਿਆ ਮੌਸਮ

By

Published : Feb 4, 2021, 9:07 AM IST

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ ਬੁੱਧਵਾਰ ਸਵੇਰੇ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਪਰ ਅੱਜ (ਵੀਰਵਾਰ) ਮੀਂਹ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਤਾਪਮਾਨ ਵਿੱਚ ਤਬਦੀਲੀ ਆਵੇਗੀ।

ਭਾਰਤ ਮੌਸਮ ਵਿਭਾਗ ਨੇ ਅਗਲੇ 3-4 ਘੰਟਿਆਂ ਵਿੱਚ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਹਲਕੀ ਬਰਫਬਾਰੀ ਹੋਣ ਕਾਰਨ ਮੌਸਮ ਬਦਲ ਗਿਆ ਹੈ। ਅਗਲੇ ਦੋ ਦਿਨਾਂ ਲਈ ਅਜਿਹਾ ਹੀ ਮੌਸਮ ਰਹੇਗਾ। 5 ਫਰਵਰੀ ਤੋਂ ਬਾਅਦ ਤਾਪਮਾਨ ਵਧੇਗਾ।

ਪੰਜਾਬ ਸਣੇ ਉੱਤਰ ਭਾਰਤ 'ਚ ਮੀਂਹ ਪੈਣ ਦੀ ਸੰਭਾਵਨਾ, ਹਿਮਾਚਲ 'ਚ ਹੋਈ ਬਰਫਬਾਰੀ ਨੇ ਬਦਲਿਆ ਮੌਸਮ

ਆਈਐਮਡੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਤਾਜ਼ਾ ਪੱਛਮੀ ਗੜਬੜ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜੋ ਬਰਫੀਲੇ ਪਹਾੜਾਂ ਤੋਂ ਮੈਦਾਨਾਂ ਵਿੱਚ ਵਗ ਰਹੀਆਂ ਪੱਛਮੀ ਹਵਾਵਾਂ ਵਾਂਗ ਠੰਢੀਆਂ ਨਹੀਂ ਹਨ। ਵਿਭਾਗ ਨੇ ਦੱਸਿਆ ਕਿ ਪੱਛਮੀ ਵਿਸ਼ੋਭ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਗੈਰ ਮੌਸਮੀ ਬਾਰਸ਼ ਦੇ ਦੌਰਾਨ ਤੂਫਾਨ ਵੀ ਆ ਸਕਦਾ ਹੈ।

ਮੌਸਮ ਵਿਭਾਗ ਨੇ ਵੀਰਵਾਰ ਨੂੰ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 28.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਵੱਧ ਹੈ। ਘੱਟੋ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ABOUT THE AUTHOR

...view details