ਪੰਜਾਬ

punjab

PM Modi ਨੇ CAA ਦੇ ਸਮਰਥਨ 'ਚ ਟਵਿੱਟਰ ਮੁਹਿੰਮ ਕੀਤੀ ਸ਼ੁਰੂ

By

Published : Dec 30, 2019, 1:50 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮਰਥਨ ਵਿੱਚ ਟਵਿੱਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ ਪ੍ਰਧਾਨ ਮੰਤਰੀ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਐਕਟ (ਸੀਏਏ) ਦੇ ਸਮਰਥਨ ਵਿੱਚ ਟਵਿੱਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ, ਮੋਦੀ ਨੇ ਕੁਝ ਪੋਸਟਾਂ ਨੂੰ #IndiaSupportsCAA ਕੈਪਸ਼ਨ ਨਾਲ ਸਾਂਝਾ ਕੀਤਾ ਹੈ।

PM Modi ਦੀ ਟਵਿੱਟਰ ਮੁਹਿੰਮ

ਇਸ ਪੋਸਟ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, 'ਭਾਰਤ CAA ਦਾ ਸਮਰਥਨ ਕਰਦਾ ਹੈ ਕਿਉਂਕਿ ਇਹ ਸਤਾਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੰਦਾ ਹੈ।'

ਉਨ੍ਹਾਂ ਅੱਗੇ ਲਿਖਿਆ, 'ਇਹ ਕਿਸੇ ਦੀ ਨਾਗਰਿਕਤਾ ਲੈਣ ਦੀ ਗੱਲ ਨਹੀਂ ਹੈ। ਨਮੋ ਐਪ 'ਤੇ ਸੀਏਏ ਨਾਲ ਸਬੰਧਤ ਬਹੁਤ ਸਾਰੇ ਦਸਤਾਵੇਜ਼, ਵੀਡਿਓ ਅਤੇ ਸਮਗਰੀਆਂ ਹਨ। ਤੁਸੀਂ ਇਸਦੇ ਸਮਰਥਨ ਵਿੱਚ ਮੁਹਿੰਮ ਚਲਾਓ।'

ਹੈਸ਼ਟੈਗ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲਿਖਿਆ, ‘ਭਾਰਤ ਸੀਏਏ ਦਾ ਸਮਰਥਨ ਕਰਦਾ ਹੈ, ਕਿਉਂਕਿ ਸੀਏਏ ਸਤਾਏ ਗਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਬਾਰੇ ਹੈ। ਇਹ ਕਿਸੇ ਦੀ ਨਾਗਰਿਕਤਾ ਲੈਣ ਬਾਰੇ ਨਹੀਂ ਹੈ। ਨਮੋ ਐਪ 'ਤੇ ਸੀਏਏ ਨਾਲ ਸਬੰਧਤ ਬਹੁਤ ਸਾਰੇ ਦਸਤਾਵੇਜ਼, ਵੀਡਿਓ ਅਤੇ ਸਮਗਰੀਆਂ ਹਨ। ਤੁਸੀਂ ਇਸਦੇ ਸਮਰਥਨ ਵਿੱਚ ਮੁਹਿੰਮ ਚਲਾਓ।'

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਵਿਚੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ, ਉਨ੍ਹਾਂ ਸਦਗੁਰੂ ਦੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਤੁਸੀਂ ਸਦਗੁਰੂ ਨਾਲ ਸੀਏਏ ਨਾਲ ਜੁੜੇ ਵੱਖ ਵੱਖ ਪਹਿਲੂਆਂ ਨੂੰ ਵਿਸਥਾਰ ਨਾਲ ਸੁਣ ਸਕਦੇ ਹੋ।

ABOUT THE AUTHOR

...view details