ਨਵੀਂ ਦਿੱਲੀ: ਕਿਰਗਿਸਤਾਨ ਦੇ ਬਿਸ਼ਕੇਕ 'ਚ ਸ਼ੰਘਾਈ ਕਾਰਪੋਰੇਸ਼ਨ ਸੰਗਠਨ (ਐਸਸੀਓ)ਸੰਮੇਲਨ ਤੋ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਈ। ਦੋਹਾਂ ਵਿਚਕਾਰ ਗੱਲਬਾਤ ਦੌਰਾਨ ਪਾਕਿਸਤਾਨ ਵੱਲੋਂ ਵਧਾਏ ਜਾ ਰਹੇ ਅੱਤਵਾਦ ਦੇ ਮੁੱਦੇ ਨੂੰ ਵੀ ਚੁੱਕਿਆ ਗਿਆ। ਦੋਵਾਂ ਵਿਚਕਾਰ ਇਕ ਸੰਖੇਪ ਗੱਲਬਾਤ ਵਿਚ, ਭਾਰਤ ਨੇ ਪਾਕਿਸਤਾਨ ਵੱਲੋਂ ਅੱਤਵਾਦ 'ਤੇ ਮਜ਼ਬੂਤ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦਿੱਤਾ।
ਪੀਐਮ ਮੋਦੀ ਨੇ ਸ਼ੀ ਜਿਨਪਿੰਗ ਨਾਲ ਮੁਲਾਕਾਤ 'ਚ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਠੋਸ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਦਾ ਅਸਰ ਭਾਰਤ ਨਾਲ ਸ਼ਾਂਤੀਪੂਰਨ ਦੋ ਪੱਖੀ ਸਬੰਧ ਬਣਾਉਣ ਦੇ ਮਾਹੌਲ 'ਤੇ ਪਏਗਾ। ਵਿਦੇਸ਼ੀ ਸਕੱਤਰ ਵਿਜੇ ਗੋਖਲੇ ਨੇ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਕਿਹਾ ਕਿ ਪੀਐਮ ਨੇ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਨਾਲ ਚੰਗੇ ਸਬੰਧ ਬਣਾਉਣ ਲਈ ਯਤਨ ਕੀਤੇ ਸਨ, ਪਰ ਉਨ੍ਹਾਂ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ।