ਪੰਜਾਬ

punjab

By

Published : Feb 6, 2020, 1:56 PM IST

ETV Bharat / bharat

ਪਾਕਿਸਤਾਨ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾਉਣ ਲਈ ਬੇਤਾਬ: ਫ਼ੌਜ ਮੁਖੀ

ਆਰਮੀ ਚੀਫ਼ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪਾਕਿਸਤਾਨ ਵੱਲੋਂ ਜੰਗਬੰਦੀ ਉਲੰਘਣ ਦੇ ਮਾਮਲੇ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾਉਣ ਲਈ ਬੇਤਾਬ ਹੈ।

ਮੁਕੁੰਦ ਨਰਵਾਣੇ
ਮੁਕੁੰਦ ਨਰਵਾਣੇ

ਨਵੀਂ ਦਿੱਲੀ: ਆਰਮੀ ਚੀਫ਼ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਜੰਗਬੰਦੀ ਦੇ ਉਲੰਘਣਾ ਦੇ ਮਾਮਲੇ ਵੱਧ ਗਏ ਹਨ। ਅਜਿਹਾ ਕੁਝ ਲਾਂਚਪੈਡ ਰਾਹੀਂ ਅੱਤਵਾਦੀਆਂ ਨੂੰ ਭਾਰਤ ਭੇਜਣ ਲਈ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਜ਼ਿਆਦਾਤਰ ਅਜਿਹੀ ਕੋਸ਼ਿਸ਼ਾਂ ਕਰਨ ਵਿੱਚ ਨਾਕਾਮ ਰਿਹਾ ਹੈ।

ਵੀਡੀਓ

ਆਰਮੀ ਚੀਫ਼ ਨਰਵਾਣੇ ਨੇ ਕਿਹਾ ਕਿ ਪਾਕਿਸਤਾਨ ਦੀ ਘੁਸਪੈਠ ਦੀ ਜ਼ਿਆਦਾਤਰ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਜਿਵੇਂ ਕਿ ਅਸੀਂ ਵੇਖਿਆ ਹੈ, ਪਾਕਿਸਤਾਨ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾਉਣ ਲਈ ਬੇਤਾਬ ਹੈ।

ਦੱਸ ਦਈਏ, ਪਿਛਲੇ ਦਿਨੀਂ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਾਹਰੀ ਹਿੱਸੇ ਵਿੱਚ ਸ੍ਰੀਨਗਰ-ਬਾਰਾਮੁਲਾ ਸੜਕ 'ਤੇ ਸੁਰੱਖਿਆ ਬਲਾਂ ਦੇ ਨਾਲ ਬੁੱਧਵਾਰ ਨੂੰ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ, ਜਦਕਿ ਸੀਆਰਪੀਐੱਫ਼ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ।

ABOUT THE AUTHOR

...view details