ਪੰਜਾਬ

punjab

ਨਿਰਭਯਾ ਮਾਮਲਾ: ਦੋਸ਼ੀ ਵਿਨੇ ਸ਼ਰਮਾ ਨੇ SC 'ਚ ਪਾਈ ਕਿਊਰੇਟਿਵ ਪਟੀਸ਼ਨ

By

Published : Jan 9, 2020, 12:36 PM IST

ਨਿਰਭਯਾ ਜਬਰ ਜਨਾਹ ਮਾਮਲੇ ਦੇ ਦੋਸ਼ੀ ਵਿਨੇ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਪਾਈ ਹੈ।

Nirbhaya case
ਨਿਰਭਯਾ ਮਾਮਲਾ

ਨਵੀਂ ਦਿੱਲੀ: ਨਿਰਭਯਾ ਗੈਂਗਰੇਪ ਮਾਮਲੇ ਦੇ ਦੋਸ਼ੀ ਵਿਨੇ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਪਾਈ ਹੈ। ਇਸ ਦੇ ਨਾਲ ਹੀ ਉਸ ਵਿਰੁੱਧ ਜਾਰੀ ਹੋਏ ਡੈੱਥ ਵਾਰੰਟ ਉੱਤੇ ਰੋਕ ਲਗਾਉਣ ਲਈ ਵੀ ਅਰਜ਼ੀ ਦਾਖਲ ਕੀਤੀ ਗਈ ਹੈ।

ਦਰਅਸਲ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਿਰਭਯਾ ਗੈਂਗਰੇਪ ਦੇ ਚਾਰਾਂ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ ਕਰ ਦਿੱਤਾ ਸੀ। ਇਨ੍ਹਾਂ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਦਿੱਲੀ ਦੇ ਪਟਪੜਗੰਜ ਵਿੱਚ ਲੱਗੀ ਅੱਗ, 1 ਦੀ ਮੌਤ

ਜ਼ਿਕਰਯੋਗ ਹੈ ਕਿ 16 ਦਸੰਬਰ ਦੀ ਸ਼ਾਮ ਨਿਰਭਯਾ ਆਪਣੇ ਦੋਸਤ ਨਾਲ ਫ਼ਿਲਮ ਵੇਖ ਕੇ ਆਪਣੇ ਘਰ ਵਾਪਸ ਆਉਣ ਲਈ ਵਸੰਤ ਵਿਹਾਰ 'ਚ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦੌਰਾਨ ਇੱਕ ਪ੍ਰਾਈਵੇਟ ਬੱਸ ਆਈ ਜਿਸ ਨੇ ਦੋਵਾਂ ਨੂੰ ਬਿਠਾ ਲਿਆ। ਬੱਸ ਵਿੱਚ 6 ਨੌਜਵਾਨ ਬੈਠੇ ਸਨ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ।

ਕੁਝ ਦੇਰ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਭਯਾ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨਿਰਭਯਾ ਦੇ ਦੌਸਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਭਯਾ ਦੇ ਨਾਲ ਜਬਰ ਜਨਾਹ ਕੀਤਾ। ਫਿਰ ਨਿਰਭਯਾ ਅਤੇ ਉਸ ਦੇ ਦੋਸਤ ਨੂੰ ਚਲਦੀ ਬੱਸ ਤੋਂ ਹੀ ਥਲ੍ਹੇ ਸੁੱਟ ਦਿੱਤਾ।

ਇਹ ਵੀ ਪੜ੍ਹੋ: ਈਰਾਨ ਤੇ ਅਮਰੀਕਾ ਵਿਚਾਲੇ ਵਧਿਆ ਤਣਾਅ, ਭਾਰਤ ਨੇ ਖਾੜੀ ਖੇਤਰ 'ਚ ਤਾਇਨਾਤ ਕੀਤੇ ਜੰਗੀ ਜਹਾਜ਼

ਇਸ ਘਟਨਾ ਤੋਂ ਬਾਅਦ ਪੂਰਾ ਦੇਸ਼ ਨਿਰਭਯਾ ਦੇ ਇਨਸਾਫ਼ ਲਈ ਸੜਕਾਂ 'ਤੇ ਉਤਰ ਆਇਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਵਿਚੋਂ ਇੱਕ ਰਾਮ ਸਿੰਘ ਨੇ ਆਪਣੇ ਆਪ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ।

ਉੱਥੇ ਹੀ ਇੱਕ ਨਬਾਲਿਗ ਨੂੰ 3 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਬਾਲ ਸੁਧਾਰ ਕੇਂਦਰ ਤੋਂ ਛੱਡ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਬਾਕੀ ਦੇ ਚਾਰ ਦੋਸ਼ੀਆਂ ਅਕਸ਼ੇ, ਮੁਕੇਸ਼, ਵਿਨੇ ਅਤੇ ਪਵਨ ਫਿਲਹਾਲ ਤਿਹਾੜ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਨੂੰ ਅਦਾਲਤ ਤੋਂ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ABOUT THE AUTHOR

...view details