ਪੰਜਾਬ

punjab

ETV Bharat / bharat

ਮੁਸਲਿਮ ਭਾਈਚਾਰੇ ਨੇ ਨਗਰ ਕੀਰਤਨ ਦਾ ਕੀਤਾ ਸਵਾਗਤ - muslim community welcome nagar kirtan

ਪਾਉਂਟਾ ਸਾਹਿਬ ਤੋਂ ਗੁਰਦੁਆਰਾ ਨਾਡਾ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਮਿਸ਼ਰਵਾਲਾ ਮਦਰਸਾ ਕਾਦਰਿਆ ਦੇ ਮੁਸਲਿਮ ਭਾਈਚਾਰੇ ਨੇ ਇੱਕਠਿਆਂ ਹੋ ਕੇ ਸਵਾਗਤ ਕੀਤਾ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸੜਕ ਦੇ ਕੰਢੇ ਲੱਡੂ ਵੰਡੇ ਤੇ ਛਬੀਲ ਲਾਈ।

ਫ਼ੋਟੋ

By

Published : Sep 14, 2019, 8:39 PM IST

ਪਾਉਂਟਾ ਸਾਹਿਬ: ਜ਼ਿਲ੍ਹੇ ਦੇ ਪਾਉਂਟਾ ਸਾਹਿਬ ਤੋਂ ਗੁਰਦੁਆਰਾ ਨਾਡਾ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਮਿਸ਼ਰ ਵਾਲਾ ਕਾਦਰਿਆ ਦੇ ਮੁਸਲਿਮ ਭਾਈਚਾਰੇ ਨੇ ਸਵਾਗਤ ਕੀਤਾ। ਇਸ ਮੌਕੇ 'ਤੇ ਮੁਸਲਿਮ ਭਾਈਚਾਰੇ ਨੇ ਲੋਕਾਂ ਨੂੰ ਲੱਡੂ ਵੰਡੇ ਤੇ ਛਬੀਲ ਲਾਈ।

ਵੀਡੀਓ

ਇਹ ਵੀ ਪੜ੍ਹੋ: ਘਰ ਘਰ ਰੁਜ਼ਗਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਭੱਬਾਂ ਭਾਰ

ਇਸ ਬਾਰੇ ਮਿਸ਼ਰਵਾਲਾ ਮਦਰਸਾ ਕਾਦਰਿਆ ਦੇ ਪ੍ਰਿੰਸੀਪਲ ਕਬੀਰੁੱਦੀਨ ਨੇ ਕਿਹਾ ਕਿ ਧਾਰਮਿਕ ਸੰਪ੍ਰਦਾਇ ਦੇ ਚਲਦਿਆਂ ਹਿਮਾਚਲ ਵਿੱਚ ਧਾਰਮਿਕ ਮੇਲਜੋਲ ਬਣਿਆ ਹੀ ਰਹਿੰਦਾ ਹੈ। ਇੱਥੇ ਹਰੇਕ ਭਾਈਚਾਰੇ ਦੇ ਲੋਕ ਸਾਰੇ ਧਰਮਾਂ ਦੀ ਇੱਜਤ ਕਰਦੇ ਹਨ।

ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਆਇਆ ਨਗਰ ਕੀਰਤਨ ਹਿਮਾਚਲ ਪਹੁੰਚਿਆ ਸੀ ਜਿਸ ਦਾ ਮੁਸਲਿਮ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਦੂਜੇ ਧਰਮਾਂ ਵਿੱਚ ਇਜੱਤ ਬਣ ਰਹੀ ਹੈ।

ABOUT THE AUTHOR

...view details