ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ 10 ਸਾਲ ਦੀ ਵਿਆਹੁਤਾ ਨਾਲ ਉਸ ਦੇ ਸਹੁਰੇ ਨੇ ਜਬਰ ਜਨਾਹ ਕੀਤਾ ਜਿਸ ਤੋਂ 7 ਮਹੀਨੇ ਬਾਅਦ ਹੀ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਪੇਕੇ ਭੇਜ ਦਿੱਤਾ। ਤਲਾਕ ਮਿਲਣ ਤੋਂ ਬਾਅਦ ਕੁੜੀ ਨੇ ਚਾਈਡ ਲਾਈਨ 1098 ਉੱਤੇ ਸ਼ਿਕਾਇਤ ਦਰਜ ਕਰਵਾਈ ਹੈ।
ਵਿਆਹੁਤਾ ਨਾਲ ਸਹੁਰੇ ਨੇ ਕੀਤਾ ਜਬਰ ਜਨਾਹ, ਪੁਲਿਸ ਕਰ ਰਹੀ ਕਾਰਵਾਈ - ਜਬਰ ਜਨਾਹ
ਉੱਤਰ ਪ੍ਰਦੇਸ਼ ਵਿੱਚ ਇੱਕ 10 ਸਾਲਾ ਦੀ ਵਿਆਹੁਤਾ ਨਾਲ ਸਹੁਰੇ ਵੱਲੋਂ ਜਬਰ ਜਨਾਹ ਹੋਣ ਦੀ ਖ਼ਬਰ ਹੋਣ ਸਾਹਮਣੇ ਆਈ ਹੈ। ਚਾਈਲਡ ਕੇਅਰ ਹੈਲਪਲਾਈਨ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਚਾਈਲਡ ਕੇਅਰ ਹੈਲਪਲਾਈਨ ਦੀ ਟੀਮ ਪਿੰਡ ਬੁਢਾਨਾ ਵਿੱਚ ਕਾਉਂਸਲਿੰਗ ਦੇ ਸਿਲਸਿਲੇ ਵਿੱਚ ਪੀੜਤਾਂ ਨੂੰ ਮਿਲੀ ਸੀ। ਚਾਈਡ ਲਾਈਨ 1098 ਦੇ ਪੂਨਮ ਸ਼ਰਮਾ ਦੇ ਮੁਤਾਬਕ ਪੀੜਤਾਂ ਨੇ ਦੱਸਿਆ ਕਿ ਉਸ ਨਾਲ ਉਸ ਦੀ ਭੈਣ ਦੇ ਦਿਓਰ ਵੱਲੋਂ ਜਬਰ ਜਨਾਹ ਦੀ ਘਟਨਾ ਹੋਣ ਤੋਂ ਬਾਅਦ ਉਸ ਦਾ 16 ਫਰਵਰੀ ਨੂੰ ਦਿਓਰ ਨਾਲ ਵਿਆਹ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਸਹੁਰੇ ਘਰ ਗਈ ਤਾਂ ਉੱਥੇ ਉਸ ਦੇ ਸਹੁਰੇ ਨੇ ਵੀ ਉਸ ਨਾਲ ਜਬਰ ਜਨਾਹ ਕੀਤਾ ਜਿਸ ਤੋਂ ਬਾਅਦ 4 ਅਗਸਤ ਨੂੰ ਉਸ ਦਾ ਪਤੀ ਉਸ ਨੂੰ ਪੇਕੇ ਛੱਡ ਗਿਆ। ਫਿਰ ਉਨ੍ਹਾਂ ਨੇ ਚਾਈਡ ਹੈਲਪ ਲਾਈਨ ਨੰਬਰ ਉੱਤੇ ਸੂਚਨਾ ਦਿੱਤੀ।
ਬੁਢਾਨਾ ਦੇ ਐਸਐਚਓ ਕੇਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਨਾਬਾਲਗ ਦੇ ਪਰਿਵਾਰ ਨੇ ਉਨ੍ਹਾਂ ਦੀ ਭੈਣ ਦੀ ਜਿੱਦ ਉੱਤੇ ਕੁੜੀ ਦਾ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਮੌਲਵੀ ਨੇ ਇਹ ਵਿਆਹ ਕਰਵਾਇਆ ਸੀ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।