ਪੰਜਾਬ

punjab

ETV Bharat / bharat

ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਕਪਿਲ ਦੇਵ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਹੋਣੀਆਂ ਸ਼ੁਰੂ ਹੋ ਗਈਆਂ। ਕ੍ਰਿਕਟਰਾਂ ਵੱਲੋਂ ਵੀ ਟਵੀਟ ਕਰ ਕਪਿਲ ਦੇਵ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

Many players, including Sachin Tendulkar, wished Kapil Dev a speedy recovery
ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਕਪਿਲ ਦੇਵ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

By

Published : Oct 23, 2020, 6:02 PM IST

ਨਵੀਂ ਦਿੱਲੀ: ਪ੍ਰਸਿੱਧ ਭਾਰਤੀ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਪਿਲ ਦੀ ਦਿੱਲੀ ਦੇ ਹਸਪਤਾਲ ਵਿੱਚ ਐਂਜੀਓਪਲਾਸਟੀ ਹੋਈ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਉਹ ਖਤਰੇ ਤੋਂ ਬਾਹਰ ਹਨ।

ਜਿਵੇਂ ਹੀ ਕਪਿਲ ਦੇਵ ਬਾਰੇ ਇਹ ਖ਼ਬਰ ਆਈ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਹੋਣੀਆਂ ਸ਼ੁਰੂ ਹੋ ਗਈਆਂ। ਜਿੱਥੇ ਕਾਪਿਲ ਦੇਵ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਟਵੀਟ ਕਰ ਰਹੇ ਹਨ। ਉੱਥੇ ਹੀ ਕ੍ਰਿਕਟਰਾਂ ਵੱਲੋਂ ਵੀ ਟਵੀਟ ਕਰ ਕਪਿਲ ਦੇਵ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰਕੇ ਕਪਿਲ ਦੇਵ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਸਚਿਨ ਤੇਂਦੁਲਕਰ ਨੇ ਵੀ ਟਵੀਟ ਕਰਦੇ ਹੋਏ ਕਪਿਲ ਦੇਵ ਦੀ ਸਿਹਤਯਾਬੀ ਲਈ ਅਰਦਾਸ ਕੀਤੀ।

ਯੁਵਰਾਜ ਸਿੰਘ ਨੇ ਟਵੀਟ ਕਰ ਕਪਿਲ ਦੇਵ ਲਈ ਅਰਦਾਸ ਕਰਦਿਆਂ ਲਿਖਿਆ 'ਪਿਆਰੇ ਭਾਜੀ ਜਲਦੀ ਠੀਕ ਹੋ ਜਾਵੇ'। ਯੁਵਰਾਜ ਸਿੰਘ ਨੇ ਅੱਗੇ ਲਿਖਿਆ 'ਕ੍ਰਿਕਟ ਤੋਂ ਬਾਅਦ ਮੈ ਤੁਹਾਡੇ ਤੋਂ ਗੋਲਫ ਵੀ ਸਿੱਖਣਾ ਹੈ'।

ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਕਪਿਲ ਦੇਵ ਲਈ ਅਰਦਾਸ ਕਰਦਿਆਂ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।

ਉੱਥੇ ਗੌਤਮ ਗੰਭੀਰ ਅਤੇ ਹਰਭਜਨ ਸਿੰਘ ਨੇ ਵੀ ਕਪਿਲ ਦੇਵ ਦੀ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ABOUT THE AUTHOR

...view details