ਪੰਜਾਬ

punjab

ETV Bharat / bharat

ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਵਾਉਣ ਵਾਲੇ ਸੰਤ ਕੇਸ਼ਵਾਨੰਦ ਭਾਰਤੀ ਦਾ ਹੋਇਆ ਦੇਹਾਂਤ

ਕੇਰਲ ਦੇ ਕਾਸਰਗੋਡ ਵਿੱਚ ਸੰਤ ਕੇਸ਼ਵਾਨੰਦ ਭਾਰਤੀ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕੇਸ਼ਵਾਨੰਦ ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਵਾਉਣ ਵਾਲੇ ਸੰਤ ਸੀ।

ਫ਼ੋਟੋ
ਫ਼ੋਟੋ

By

Published : Sep 6, 2020, 3:03 PM IST

ਕਾਸਰਗੋਡ: ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਵਾਉਣ ਵਾਲੇ ਸੰਤ ਕੇਸ਼ਵਾਨੰਦ ਭਾਰਤੀ ਦਾ ਕੇਰਲ ਦੇ ਕਾਸਰਗੋਡ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ।

ਫ਼ੋਟੋ

ਪੁਲਿਸ ਨੇ ਦੱਸਿਆ ਕਿ ਕੇਰਲ ਨਿਵਾਸੀ ਸੰਤ ਕੇਸ਼ਵਾਨੰਦ ਭਾਰਤੀ ਦਾ ਇੰਦਾਨੀਰ ਮੱਠ ਵਿੱਚ ਉਮਰ ਸਬੰਧੀ ਬਿਮਾਰੀ ਨਾਲ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 79 ਸਾਲ ਸੀ। ਪੁਲਿਸ ਨੇ ਕਿਹਾ ਕਿ ਸਾਨੂੰ ਮਿਲੀ ਸੂਚਨਾ ਮੁਤਾਬਕ ਐਤਵਾਰ ਦੀ ਸਵੇਰ ਕਰੀਬ 3 ਵੱਜ ਕੇ 30 ਮਿੰਟ ਉੱਤੇ ਉਨ੍ਹਾਂ ਦਾ ਦੇਹਾਂਤ ਹੋਇਆ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਿਵਰਾਜ ਸਿੰਘ ਚੌਹਾਨ ਨੇ ਕੇਸ਼ਵਾਨੰਦ ਦੇ ਦੇਹਾਂਤ ਉੱਤੇ ਸ਼ੋਕ ਪ੍ਰਗਟ ਕੀਤਾ ਹੈ।

ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਕੇਸ਼ਵਾਨੰਦ ਭਾਰਤੀ ਨੇ ਕੇਰਲ ਭੂਮੀ ਸੁਧਾਰ ਕਾਨੂੰਨ ਨੂੰ ਚਣੌਤੀ ਦਿੱਤੀ ਸੀ ਜਿਸ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਿੱਤਾ ਸੀ ਤੇ ਇਹ ਫੈਸਲਾ ਸਿਖਰਲੀ ਅਦਾਲਤ ਦੇ ਵੱਡੇ ਬੈਂਚ ਨੇ ਦਿੱਤਾ ਸੀ ਜਿਸ ਵਿੱਚ 13 ਜੱਜ ਸ਼ਾਮਲ ਸਨ।

ਕੇਸ਼ਵਾਨੰਦ ਭਾਰਤੀ ਬਨਾਮ ਕੇਰਲ ਰਾਜ ਮਾਮਲੇ ਉੱਤੇ 68 ਦਿਨ ਤੱਕ ਸੁਣਵਾਈ ਹੋਈ ਸੀ ਤੇ ਹੁਣ ਤੱਕ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਉੱਤੇ ਸਭ ਤੋਂ ਵੱਧ ਸਮੇਂ ਤੱਕ ਸੁਣਵਾਈ ਹੋਈ ਹੈ।

ਇਸ ਮਾਮਲੇ ਦੀ ਸੁਣਵਾਈ 31 ਅਕਤੂਬਰ 1972 ਨੂੰ ਸ਼ੁਰੂ ਹੋਈ ਸੀ ਤੇ 23 ਮਾਰਚ 1973 ਨੂੰ ਸੁਣਵਾਈ ਪੂਰੀ ਹੋਈ। ਭਾਰਤੀ ਸੰਵਿਧਾਨਕ ਕਾਨੂੰਨ ਵਿੱਚ ਇਸ ਮਾਮਲੇ ਦੀ ਸਭ ਤੋਂ ਵੱਧ ਚਰਚਾ ਹੋਈ ਹੈ।

ਮਦਰਾਸ ਹਾਈ ਕੋਰਟ ਦੇ ਸੇਵਾਮੁਕਤ ਜੱਜ ਕੇ ਚੰਦਰੂ ਨੂੰ ਇਸ ਕੇਸ ਦੀ ਮਹੱਤਤਾ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਕੇਸ਼ਵਾਨੰਦ ਭਾਰਤੀ ਕੇਸ ਦੀ ਮਹੱਤਤਾ ਉਸ ਫੈਸਲੇ ਕਾਰਨ ਹੈ ਜਿਸ ਦੇ ਮੁਤਾਬਕ ਸੰਵਿਧਾਨ ਨੂੰ ਸੋਧਿਆ ਜਾ ਸਕਦਾ ਹੈ ਪਰ ਇਸ ਦੇ ਮੂਲ ਢਾਂਚੇ ਵਿੱਚ ਨਹੀਂ।

ABOUT THE AUTHOR

...view details