ਲਖੀਮਪੁਰ ਖੀਰੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਬਾਜ਼ਾਰਾਂ ਵਿੱਚ ਇਨ੍ਹਾਂ ਦਿਨਾਂ 'ਚ ਕਟਰੁਆ ਸਬਜ਼ੀ ਦੀ ਮੰਗ ਇੰਨੀ ਵਧੀ ਹੋਈ ਹੈ ਕਿ ਇਹ ਦੋ ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀ ਹੈ। ਕਟਰੁਆ ਸਬਜ਼ੀ ਸਿਰਫ਼ ਮਾਨਸੂਨ ਵਿੱਚ ਹੀ ਆਉਂਦੀ ਹੈ ਅਤੇ ਤਰਾਈ ਇਲਾਕਿਆਂ ਦੇ ਲੋਕ ਇਸਨੂੰ ਕਾਫ਼ੀ ਪਸੰਦ ਕਰਦੇ ਹਨ।
ਕਟਰੁਆ ਸਬਜ਼ੀ ਨੂੰ ਖਰੀਦਣ ਲਈ ਲੋਕ ਟੁੱਟੇ ਪਏ ਹਨ। ਦੋ ਹਜ਼ਾਰ ਰੁਪਏ ਪ੍ਰਤੀ ਕਿੱਲੋ ਵਿੱਚ ਵਿਕਣ ਵਾਲੀ ਇਹ ਸਬਜ਼ੀ ਯੂਪੀ ਦੇ ਲਖੀਮਪੁਰ ਵਿੱਚ ਕਾਫ਼ੀ ਜ਼ਿਆਦਾ ਵਿਕਦੀ ਹੈ। ਖਾਸ ਗੱਲ ਇਹ ਹੈ ਕਿ ਲੋਕ ਸਾਲਭਰ ਇਸ ਸਬਜ਼ੀ ਦੇ ਆਉਣ ਦਾ ਇੰਤਜ਼ਾਰ ਕਰਦੇ ਹਨ ਅਤੇ ਮਾਨਸੂਨ ਆਉਣ ਤੇ ਹੀ ਇਹ ਸਬਜ਼ੀ ਬਾਜ਼ਾਰਾਂ ਚ ਆਉਂਦੀ ਹੈ।
ਕੀ ਹੁੰਦਾ ਹੈ ਕਟਰੁਆ?
ਇਹ ਵੀ ਪੜ੍ਹੋ: 'ਧੰਨ ਨੇ ਤੰਨ ਨਾਲ ਸੇਵਾ'...ITBP ਦੇ ਜਵਾਨਾਂ ਦਾ ਅਮਰਨਾਥ ਰੂਟ 'ਤੇ ਸਫ਼ਾਈ ਅਭਿਆਨ
ਕਟਰੁਆ ਇੱਕ ਪ੍ਰਕਾਰ ਦਾ ਜੰਗਲੀ ਮਸ਼ਰੂਮ ਹੈ। ਇਹ ਤਰਾਈ ਇਲਾਕਿਆਂ ਜਿਵੇਂ ਲਖੀਮਪੁਰ ਖੀਰੀ, ਪੀਲੀਭੀਤ, ਬਹਿਰਾਇਚ ਦੇ ਜੰਗਲਾਂ ਵਿੱਚ ਪਾਈ ਜਾਂਦੀ ਹੈ। ਇਹ ਸਬਜ਼ੀ ਇਸ ਖੇਤਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ। ਇਸਦੀ ਕੀਮਤ ਦੋ ਹਜ਼ਾਰ ਤੱਕ ਹੁੰਦੀ ਹੈ।
ਕਟਰੁਆ ਵੇਖਣ ਚ ਬਾਹਰੋਂ ਕਾਲ਼ਾ ਅਤੇ ਅੰਦਰੋਂ ਸਫੈਦ ਹੁੰਦਾ ਹੈ। ਸਵਾਦ ਨਾਲ ਭਰਪੂਰ ਇਸ ਕਟਰੁਆ ਨੂੰ ਪਸੰਦ ਕਰਨ ਵਾਲੇ ਲੋਕ ਸਾਲ ਭਰ ਇਸਦੇ ਆਉਣ ਦਾ ਇੰਤਜ਼ਾਰ ਕਰਦੇ ਹਨ। ਸਬਜੀ ਖਰੀਦਣ ਆਈ ਸਵਾਤੀ ਪਾਂਡੇ ਨੇ ਕਿਹਾ ਕਿ ਅਸੀਂ ਸਾਲ ਭਰ ਇਸਦੇ ਆਉਣ ਦਾ ਇੰਤਜ਼ਾਰ ਕਰਦੇ ਹਾਂ। ਇਸਦੀ ਕੀਮਤ ਵੀ ਕਿਉਂ ਨਾ 2000 ਰੁਪਏ ਕਿਲੋ ਹੋਵੇ, ਉਹ ਇਸਨੂੰ ਖਰੀਦਦੇ ਜ਼ਰੂਰ ਹਨ।