ਪੰਜਾਬ

punjab

ਕਰਤਾਰਪੁਰ ਲਾਂਘਾ: ਗ਼ੈਰ ਭਾਰਤੀ ਸਿੱਖਾਂ ਨੂੰ ਨਹੀਂ ਦੇਣੀ ਪਵੇਗੀ 20 ਡਾਲਰ ਦੀ ਫ਼ੀਸ

By

Published : Oct 28, 2019, 6:12 PM IST

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਗ਼ੈਰ ਭਾਰਤੀ ਸਿੱਖਾਂ ਤੋਂ 20 ਡਾਲਰ ਦੀ ਫ਼ੀਸ ਨਹੀਂ ਲਵੇਗੀ ਉਨ੍ਹਾਂ ਨੂੰ ਟੂਰਿਸਟ ਵੀਜ਼ਾ ਦਿੱਤਾ ਜਾਵੇਗਾ।

ਕਰਤਾਰਪੁਰ ਲਾਂਘਾ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਯਾਤਰਾ ਲਈ ਪਾਕਿਸਤਾਨ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਸਰਕਾਰ ਨੇ ਇੱਥੇ ਆਉਣ ਵਾਲੇ ਭਾਰਤ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਸਿੱਖ ਯਾਤਰੀਆਂ ਨੂੰ ਟੂਰਿਸਟ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ਼ ਹੀ ਕਿਹਾ ਕਿ ਗ਼ੈਰ ਭਾਰਤੀ ਸਿੱਖ ਯਾਤਰੀਆਂ ਤੋਂ 20 ਡਾਲਰ ਦੀ ਫ਼ੀਸ ਵੀ ਨਹੀਂ ਲਈ ਜਾਵੇਗੀ।

ਪਾਕਿਸਾਤਨ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ, ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਟੂਰਿਸਟ ਵੀਜ਼ਾ ਦੇਵਾਗਾ। ਇਸ ਵਿੱਚ ਸ਼ਰਧਾਲੂ ਕੇਵਲ ਕਰਤਾਰਪੁਰ ਹੀ ਨਹੀਂ ਸਗੋਂ ਇਸ ਵੀਜ਼ੇ ਨਾਲ਼ ਨਨਕਾਣਾ ਸਾਹਿਬ ਅਤੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਸਮੇਤ ਪਾਕਿਸਤਾਨ ਦੇ ਹੋਰ ਸਥਾਨਾਂ ਤੱਕ ਜਾ ਸਕਦੇ ਹਨ।

ਸੂਤਰਾਂ ਮੁਤਾਬਕ ਕਰਤਾਰਪੁਰ ਸਾਹਿਬ ਆਉਣ ਵਾਲੇ ਗ਼ੈਰ ਭਾਰਤੀ ਸਿੱਖ ਯਾਤਰੀਆਂ ਤੋਂ ਪਾਕਿਸਤਾਨ 20 ਡਾਲਰ ਫ਼ੀਸ ਨਹੀਂ ਲਵੇਗਾ।

ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਤੋਂ ਆਉਣ ਵਾਲੇ ਸਿੱਖ ਯਾਤਰੀ ਕੇਵਲ ਇੱਕ ਦਿਨ ਦੇ ਲਈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਤਾਰਪੁਰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਰੁਕ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ 20 ਡਾਲਰ ਦੀ ਫੀਸ ਦੇਣੀ ਪਵੇਗੀ। ਜ਼ਿਕਰ ਕਰ ਦਈਏ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਇਸ ਯਾਤਰਾ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ ਬੱਸ ਉਨ੍ਹਾਂ ਨੂੰ ਇਸ ਲਈ ਪਰਮਿਟ ਲੈਣਾ ਪਵੇਗਾ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 12 ਨਵੰਬਰ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ।

ABOUT THE AUTHOR

...view details