ਨਵੀ ਦਿੱਲੀ: ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਅਪਣੇ ਦੋਂ ਦਿਨਾ ਭਾਰਤ ਦੌਰੇ 'ਤੇ ਮੰਗਲਵਾਰ ਨੂੰ ਪੁੱਜੇ। ਜ਼ਰੀਫ਼ ਈਰਾਨ ਨਾਲ ਤੇਲ ਦਰਾਮਦ 'ਤੇ ਖ਼ਤਮ ਹੋ ਰਹੀ ਛੂਟ ਅਤੇ ਇਸ ਨਾਲ ਕਿਵੇਂ ਨਜਿੱਠਿਆਂ ਜਾਵੇਂ ਇਸ ਬਾਰੇ ਚਰਚਾ ਕਰਨਗੇ।
ਭਾਰਤ ਦੌਰੇ 'ਤੇ ਈਰਾਨ ਦੇ ਵਿਦੇਸ਼ ਮੰਤਰੀ, ਤੇਲ ਦੀ ਦਰਾਮਦ ਮੁੱਦੇ 'ਤੇ ਕਰਨਗੇ ਚਰਚਾ - Mohammad javad Zarif
ਈਰਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ ਹਨ। ਇਸ ਦੌਰਾਨ ਉਹ ਭਾਰਤ ਨਾਲ ਤੇਲ ਦੀ ਦਰਾਮਦ ਮੁੱਦੇ 'ਤੇ ਗੱਲਬਾਤ ਕਰਨਗੇ।
ਫ਼ਾਈਲ ਫ਼ੋਟੋ।
ਵਿਦੇਸ਼ ਮੰਤਰਾਲੇ ਅਨੁਸਾਰ ਕੁੱਝ ਦਿਨ ਪਹਿਲਾਂ ਅਮਰੀਕਾ ਨੇ ਈਰਾਨ ਦੇ ਤੇਲ ਦਰਾਮਦ ਕਰਨ 'ਤੇ ਭਾਰਤ ਅਤੇ ਸੱਤ ਮੁਲਕਾਂ ਨੂੰ ਮਿਲੀ ਛੂਟ ਦੇ ਖ਼ਾਤਮੇ ਦਾ ਐਲਾਨ ਕੀਤਾ ਸੀ। ਇਹ ਛੂਟ ਦੇ ਖ਼ਾਤਮੇ ਤੋਂ ਬਾਅਦ ਭਾਰਤ ਈਰਾਨ ਨਾਲ ਤੇਲ ਦਰਾਮਦ ਨਹੀਂ ਕਰ ਸਕੇਗਾ, ਜੇ ਭਾਰਤ ਤੇਲ ਖ਼ਰੀਦਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।