ਮੁੰਬਈ: ਇੰਡੀਗੋ ਜਹਾਜ਼ਾਂ ਨੂੰ ਲੈ ਕੇ ਲਗਾਤਾਰ ਚੁੱਕੇ ਜਾ ਰਹੇ ਸਵਾਲਾਂ ਵਿਚਾਲੇ ਇੰਡੀਗੋ ਦੀ ਪੁਣੇ ਤੋਂ ਜੈਪੁਰ ਜਾ ਰਹੀ ਫਲਾਈਟ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਤੇ ਜਹਾਜ਼ ਨੂੰ ਮੁੰਬਈ ਲਈ ਡਾਈਵਰਟ ਕਰ ਦਿੱਤਾ ਗਿਆ। ਇੰਡੀਗੋ ਦਾ ਇਹ 320 ਨਿਓ ਪਲੇਨ ਹੈ ਤੇ ਇਸ ਦਾ ਨੰਬਰ 6e6129 ਹੈ।
ਪੁਣੇ ਤੋਂ ਜੈਪੁਰ ਜਾ ਰਹੇ ਜਹਾਜ਼ 'ਚ ਐਲਾਨੀ ਐਮਰਜੈਂਸੀ, ਮੁੰਬਈ ਨੂੰ ਕੀਤਾ ਡਾਇਵਰਟ
ਇੰਡੀਗੋ ਦੇ ਨਿਓ ਪਲੇਨ 'ਚ ਐਮਰਜੈਂਸੀ ਐਲਾਨ ਕੇ ਉਸ ਨੂੰ ਮੁੰਬਈ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। DGCA ਪਹਿਲਾਂ ਹੀ ਇੰਡੀਗੋ ਦੇ ਇਨ੍ਹਾਂ ਜਹਾਜ਼ਾਂ ਨੂੰ ਲੈ ਕੇ ਇੰਡੀਗੋ ਏਅਰਲਾਈਨ ਨੂੰ ਚੇਤਾਵਨੀ ਦੇ ਚੁੱਕੀ ਹੈ।
ਇੰਡੀਗੋ ਦੇ ਨਿਓ ਜਹਾਜ਼ ਨੂੰ ਲੈ ਕੇ ਪਹਿਲਾਂ ਹੀ ਕਈ ਸਵਾਲ ਖੜ੍ਹੇ ਕੀਤੇ ਜਾ ਚੁੱਕੇ ਹਨ। ਹਾਲਾਂਕਿ ਇਸ ਜਹਾਜ਼ ਨੂੰ ਡਾਈਵਰਟ ਕੀਤੇ ਜਾਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। Directorate General of Civil Aviation (DGCA) ਵੱਲੋਂ ਨਿਓ ਜਹਾਜ਼ਾਂ ਨੂੰ ਲੈ ਕੇ ਇੰਡੀਗੋ ਏਅਰਲਾਈਨ ਨੂੰ ਚੇਤਾਵਨੀ ਮਿਲ ਚੁੱਕੀ ਹੈ।
ਦਰਅਸਲ, DGCA ਨੇ ਇੰਡੀਗੋ ਤੋਂ ਪੁਰਾਣੇ A-320 ਨਿਓ ਜਹਾਜ਼ਾਂ ਦੀ ਥਾਂ 'ਤੇ ਬੇੜੇ 'ਚ ਨਵੇਂ A-320 ਨਿਓ ਜਹਾਜ਼ ਸ਼ਾਮਲ ਕਰਨ ਨੂੰ ਕਿਹਾ ਹੈ। ਇੰਡੀਗੋ ਦੇ ਪੁਰਾਣੇ A-320 ਨਿਓ ਜਹਾਜ਼ਾਂ ਨੂੰ ਉਸ ਦੇ ਪ੍ਰੈਟ ਐਂਡ ਵਹਿਟਨੀ ਇੰਜਣਾ 'ਚ ਘਾਟ ਦੇ ਚੱਲਦੇ ਖੜ੍ਹਾ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਡੀਜੀਸੀਏ ਇੰਡੀਗੋ ਨੂੰ 31 ਜਨਵਰੀ ਤੱਕ ਕਮੀਆਂ ਵਾਲੇ ਇੰਜਣ ਲੱਗੇ ਸਾਰੇ 97 A-320 ਨਿਓ ਜਹਾਜ਼ਾਂ ਨੂੰ ਪਰਿਚਾਲਨ ਤੋਂ ਬਾਹਰ ਕਰਨ ਜਾਂ ਫਿਰ ਉਨ੍ਹਾਂ ਨੂੰ ਖੜ੍ਹਾ ਕਰਨ ਲਈ ਤਿਆਰ ਰਹਿਣ ਨੂੰ ਕਹਿ ਚੁੱਕਿਆ ਹੈ।