ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਆਏ ਤਣਾਅ ਦਾ ਅਸਰ ਮਾਲਦੀਵ ਦੀ ਸੰਸਦ ਵਿੱਚ ਦੇਖਣ ਨੂੰ ਮਿਲਿਆ। ਪਾਕਿਸਤਾਨ ਵੱਲੋਂ ਕਸ਼ਮੀਰ ਦਾ ਮੁੱਦਾ ਚੁੱਕਣ 'ਤੇ ਰਾਜ ਸਭਾ ਦੇ ਉਪਸਭਾਪਤੀ ਹਰਿਵੰਸ਼ ਵੱਲੋਂ ਵਿਰੋਧ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਲਦੀਵ ਵਿੱਚ ਦੱਖਣ ਏਸ਼ੀਆ ਦੇ ਸਾਂਸਦਾਂ ਦੀ ਬੈਠਕ ਚੱਲ ਰਹੀ ਹੈ, ਜਿਥੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਵਿਦਵਾਨ ਨੇ ਧਾਰਾ 370 ਹਟਾਉਣ ਤੇ ਕਸ਼ਮੀਰ ਨਾਲ ਜੁੜੇ ਮੁੱਦੇ ਚੁੱਕੇ। ਇਸ ਗੱਲਬਾਤ ਦਾ ਰਾਜ ਸਭਾ ਦੇ ਉਪਸਭਾਪਤੀ ਹਰਿਵੰਸ਼ ਵੱਲੋਂ ਕਸ਼ਮੀਰ 'ਤੇ ਬੋਲਣ ਵਾਲੇ ਪਾਕਿਸਤਾਨੀ ਸਪੀਕਰ ਨੂੰ ਰੋਕ ਦਿੱਤਾ ਤੇ ਕਿਹਾ ਕਿ ਕਸ਼ਮੀਰ ਭਾਰਤ ਦਾ ਆਪਣਾ ਮਾਸਲਾ ਹੈ। ਇਸ ਲਈ ਇਸ 'ਤੇ ਕਿਸੇ ਨੂੰ ਵੀ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।
ਮਾਲਦੀਵ ਦਾ ਭਾਰਤ ਨੂੰ ਸਮਰਥਨ, ਪਾਕਿ ਨੂੰ ਲਤਾੜ
ਇਸ ਸਰਗਰਮ ਮੁੱਦੇ 'ਤੇ ਮਾਲਦੀਵ ਨੇ ਵੀ ਭਾਰਤ ਦੇ ਪੱਖ ਦੀ ਗੱਲ ਕੀਤੀ ਹੈ। ਮਾਲਦੀਵ ਦੇ ਸੰਸਦ ਸਪੀਕਰ ਨੇ ਭਾਰਤ ਨੂੰ ਭਰੋਸਾ ਜਤਾਇਆ ਹੈ ਕਿ ਕਸ਼ਮੀਰ 'ਤੇ ਦਿੱਤੇ ਗਏ ਸਾਰੇ ਬਿਆਨਾਂ ਨੂੰ ਰਿਕਾਰਡ ਵਿੱਚੋਂ ਹਟਾ ਦਿੱਤਾ ਜਾਵੇਗਾ। ਇਸ ਦੌਰਾਨ ਹਰਿਵੰਸ਼ ਨੇ ਪਾਕਿਸਤਾਨ ਨੂੰ ਲਤਾੜਦਿਆਂ ਕਿਹਾ ਕਿ ਆਪਣੇ ਨਾਗਰਿਕਾਂ 'ਤੇ ਜ਼ੁਲਮ ਕਰਨ ਵਾਲਾ ਦੇਸ਼ ਲੋਕ ਅਧੀਕਾਰਾਂ ਦੀ ਗੱਲ ਨਾ ਕਰੇ। ਹਰਿਵੰਸ਼ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਨੂੰ ਭਾਰਤ ਦਾ ਹਿੱਸਾ ਦੱਸਦਿਆਂ ਕਿਹਾ ਕਿ ਪਾਕਿਸਤਾਨ ਲਈ ਜ਼ਰੂਰੀ ਹੈ ਕਿ ਉਹ ਸੀਮਾ ਪਾਰ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਕਰੇ। ਅੱਤਵਾਦ ਸਮੁੱਚੀ ਮਨੁੱਖਤਾ ਤੇ ਦੁਨੀਆਂ ਲਈ ਸਭ ਤੋਂ ਵੱਡਾ ਖ਼ਤਰਾ ਹੈ।