ਪੰਜਾਬ

punjab

ETV Bharat / bharat

ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਵਸ, ਕੀਤੀ ਜਾਵੇਗੀ ਇੱਕ ਰੋਜ਼ਾ ਭੁੱਖ ਹੜਤਾਲ

ਕਿਸਾਨ ਅੰਦੋਲਨ
ਕਿਸਾਨ ਅੰਦੋਲਨ

By

Published : Jan 29, 2021, 2:24 PM IST

Updated : Jan 30, 2021, 7:20 AM IST

20:44 January 29

ਸਰਕਾਰ ਦਾ ਅਸਲੀ ਚਿਹਰਾ ਆਇਆ ਸਾਹਮਣੇ: ਕਿਸਾਨ ਆਗੂ

ਕਿਸਾਨ ਆਗੂਆਣ ਨੇ ਕਿਹਾ ਕਿ ਕੱਲ੍ਹ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆਇਆ। ਸਰਕਾਰ ਨੇ ਇੰਟਰਨੇਟ ਬੰਦ ਕੀਤਾ। ਆਗੂਆਂ ਕਿਹਾ ਕਿ ਸਰਕਾਰ ਨੇਟ ਬੰਦ ਕਰ ਸਕਦੀ ਹੈ ਪਰ ਸਾਡੀ ਜ਼ੁਬਾਨ ਤੇ ਹੌਂਸਲਾ ਨਹੀਂ। ਅਸੀਂ ਕਿਸਾਨਾਂ ਦੀ ਹਿੰਮਤ ਦੀ ਦਾਤ ਦਿੰਦੇ ਹਾਂ। ਸਾਡੇ ਕੋਲ ਲਾਪਤਾ ਹੋਏ ਕਿਸਾਨਾਂ ਦੀਆਂ ਲਿਸਟਾਂ ਆ ਗਈਆਂ ਹਨ ਅਸੀਂ ਸਰਕਾਰ ਅੱਗੇ ਇਹ ਮੁੱਦਾ ਜ਼ਰੂਰ ਚੁੱਕਾਗੇ। 

20:30 January 29

30 ਜਨਵਰੀ ਨੂੰ ਹੋਵੇਗਾ ਸਦਭਾਵਨਾ ਦਿਵਸ

ਸਦਭਾਵਨਾ ਦਿਵਸ ਮੌਕੇ  ਕਿਸਾਨ ਆਗੂ ਭੁੱਖ ਹੜਤਾਲ 'ਤੇ ਜਾਣਗੇ। ਕਿਸਾਨ ਆਗੂ ਭੁੱਖ ਹੜਤਾਲ 'ਤੇ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਲੋਕ ਅੰਦੋਲਨ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ।  ਦੇਸ਼ ਦਾ ਹਰ ਵਰਗ ਰੋਟੀ ਖਾਂਦਾ ਹੈ, ਸਾਰੇ ਇੱਕ ਸਮਾਨ ਹੈ। ਰਾਕੇਸ਼ ਟਿਕੈਟ ਨੇ ਲੋਕਾਂ ਨੂੰ ਖੜ੍ਹਾਂ ਕਰਨ ਦੀ ਗੱਲ ਆਖੀ ਹੈ।  

19:35 January 29

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਗਾਜ਼ੀਪੁਰ ਦੀ ਸਰਹੱਦ 'ਤੇ ਪਹੁੰਚੇ

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਨ ਲਈ ਗਾਜੀਪੁਰ ਸਰਹੱਦ ਪਹੁੰਚ ਗਏ ਹਨ।

19:34 January 29

ਕਿਸਾਨ ਭਲਕੇ ਗਾਜੀਪੁਰ ਜਾਣਗੇ, ਅੰਦੋਲਨ ਜਾਰੀ ਰਹੇਗਾ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਜੀ.ਆਈ.ਸੀ. ਗਰਾਉਂਡ ਵਿਖੇ ਆਯੋਜਿਤ ਮਹਾਂ ਪੰਚਾਇਤ ਵਿੱਚ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਪ੍ਰਧਾਨ, ਚੌਧਰੀ ਨਰੇਸ਼ ਟਿਕਟ ਨੇ ਸ਼ਨੀਵਾਰ ਨੂੰ ਕਿਸਾਨਾਂ ਨੂੰ ਦਿੱਲੀ ਯਾਤਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗਾਜੀਪੁਰ ਸਰਹੱਦ ‘ਤੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਹੇਗਾ। ਕਿਸਾਨ ਸ਼ਨੀਵਾਰ ਤੋਂ ਧਰਨੇ ਵਿੱਚ ਸ਼ਾਮਲ ਹੋਣਗੇ ਅਤੇ ਅੰਦੋਲਨ ਨੂੰ ਹੋਰ ਮਜ਼ਬੂਤ ​​ਕਰਨਗੇ। ਨਰੇਸ਼ ਟਿਕੈਤ ਨੇ ਕਿਹਾ ਕਿ ਅਸੀਂ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਸੰਜੀਵਨੀ ਦਿੱਤੀ।

19:34 January 29

ਭਿਵਾਨੀ ਵਿੱਚ ਧਾਰਾ 144 ਲਾਗੂ ਕਰਨ ਦੇ ਆਦੇਸ਼

ਕਿਸਾਨੀ ਲਹਿਰ ਦੇ ਮੱਦੇਨਜ਼ਰ ਹਰਿਆਣਾ ਦੇ ਭਿਵਾਨੀ ਵਿੱਚ ਧਾਰਾ 144 ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਜੈਬੀਰ ਸਿੰਘ ਆਰੀਆ ਨੇ ਅਗਲੇ ਹੁਕਮਾਂ ਤੱਕ 29 ਜਨਵਰੀ ਤੋਂ ਧਾਰਾ 144 ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

19:34 January 29

ਦੇਸ਼ ਦੇ ਹਰ ਕਿਸਾਨ ਦੇ ਘਰੋਂ 1-1 ਸਾਥੀ ਮੋਰਚੇ 'ਤੇ ਪਹੁੰਚਣਗੇ: ਯੋਗੇਂਦਰ ਯਾਦਵ

ਦੇਸ਼ ਦੇ ਹਰ ਕਿਸਾਨ ਦੇ ਘਰੋਂ 1-1 ਸਾਥੀ ਮੋਰਚੇ 'ਤੇ ਪਹੁੰਚਣਗੇ: ਯੋਗੇਂਦਰ ਯਾਦਵ

ਯੋਗੇਂਦਰ ਯਾਦਵ ਨੇ ਕਿਹਾ ਕਿ ਪਿਛਲੇ 72 ਘੰਟਿਆਂ ਵਿੱਚ ਵਾਪਰ ਰਹੀ ਸਾਜਿਸ਼ ਨੂੰ ਤੋੜਨ ਲਈ, ਹੁਣ ਸਾਨੂੰ ਅਗਲੇ 72 ਘੰਟਿਆਂ ਵਿੱਚ ਸਭ ਕੁਝ ਠੀਕ ਕਰਨਾ ਪਏਗਾ। ਹਰ ਕਿਸਾਨ ਦੇ ਘਰ ਤੋਂ 1-1 ਸਾਥੀ ਮੋਰਚੇ 'ਤੇ ਪਹੁੰਚਣਗੇ ਅਤੇ ਮੋਰਚੇ ਨੂੰ ਮਜ਼ਬੂਤ ​​ਕਰਨਗੇ।

16:46 January 29

ਦਿੱਲੀ ਪੁਲਿਸ ਨੇ ਲੋਕਾਂ ਤੋਂ ਮੰਗੀ 26 ਜਨਵਰੀ ਦੀ ਹਿੰਸਾ ਦੀ ਵੀਡੀਓ

ਦਿੱਲੀ ਪੁਲਿਸ ਨੇ ਲੋਕਾਂ ਤੋਂ ਮੰਗੀ 26 ਜਨਵਰੀ ਦੀ ਹਿੰਸਾ ਦੀ ਵੀਡੀਓ

ਦਿੱਲੀ ਪੁਲਿਸ ਨੇ ਲੋਕਾਂ ਅਤੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਹਿੰਸਾ ਸੰਬੰਧੀ ਜੋ ਕੋਈ ਵੀਡਿਓ ਜਾਂ ਫੋਟੋ ਹੈ ਤਾਂ ਉਹ ਦਿੱਲੀ ਪੁਲਿਸ ਨਾਲ ਸਾਂਝਾ ਕਰਨ।

16:34 January 29

ਸਾਂਸਦ ਮੈਂਬਰ ਭਗਵੰਤ ਮਾਨ ਕੱਢਿਆ ਗੁੱਸਾ

ਖੇਤੀ ਕਾਨੂੰਨਾਂ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਸਾਂਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਪਹੁੰਚੇ ਕੁਝ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਕਿਸਾਨ ਕਹਿ ਕੇ ਬੁਲਾ ਰਹੀ ਹੈ। ਜੋ ਕਿਸਾਨ ਸ਼ਾਂਤੀ ਨਾਲ ਦਿੱਲੀ ਸਰਹੱਦਾਂ 'ਤੇ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ........ਅਸਲ ਕਿਸਾਨ ਸ਼ਾਂਤੀਪੂਰਵਕ ਹੈ। । 

15:57 January 29

ਮੁੜ ਧਰਨੇ 'ਤੇ ਪਰਤੀ BKU(ਲੋਕ ਸ਼ਕਤੀ)

ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਨੇ ਐਲਾਨ ਕੀਤਾ ਹੈ ਕਿ ਉਹ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਵਿੱਚ ਮੁੜ ਸ਼ਾਮਲ ਹੋਣਗੇ। ਬੀਤੇ ਦਿਨੀਂ ਉਨ੍ਹਾਂ ਚਿਲਾ ਬਾਰਡਰ 'ਤੇ ਆਪਣਾ ਸਮਰਥਨ ਵਾਪਿਸ ਲੈ ਲਿਆ ਸੀ  

15:36 January 29

ਜੇ ਸਰਕਾਰ ਚਾਹੁੰਦੀ ਤਾਂ ਫੈਸਲਾ ਬਹੁਤ ਜਲਦੀ ਹੋ ਜਾਂਦਾ: ਨਰੇਸ਼ ਟਿਕਟ

ਜੇ ਸਰਕਾਰ ਚਾਹੁੰਦੀ ਤਾਂ ਫੈਸਲਾ ਬਹੁਤ ਜਲਦੀ ਹੋ ਜਾਂਦਾ: ਨਰੇਸ਼ ਟਿਕਟ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਅੱਜ ਕਿਹਾ ਕਿ, ਸਰਕਾਰ ਹਠਧਰਮੀ ਹੋ ਰਹੀ ਹੈ, ਜੇਕਰ ਸਰਕਾਰ ਚਾਹੁੰਦੀ ਤਾਂ ਫੈਸਲਾ ਬਹੁਤ ਜਲਦੀ ਹੋ ਜਾਂਦਾ। ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਅੰਦੋਲਨ ਗਾਜੀਪੁਰ ਸਰਹੱਦ 'ਤੇ ਚੱਲੇਗਾ। ਨਰੇਸ਼ ਟਿਕੈਟ ਨੇ ਇਹ ਗੱਲ ਮੁਜ਼ੱਫਰਨਗਰ ਵਿੱਚ ਮਹਾਪੰਚਾਇਤ ਵਿੱਚ ਕਹੀ।

15:32 January 29

ਸਿੰਘੁ ਬਾਰਡਰ ਤੋਂ ਬਾਅਦ ਹੁਣ ਟਿੱਕਰੀ ਸਰਹੱਦ 'ਤੇ ਇਕੱਠੇ ਹੋਏ ਲੋਕ

ਸਿੰਘੁ ਬਾਰਡਰ ਤੋਂ ਬਾਅਦ ਹੁਣ ਟਿੱਕਰੀ ਸਰਹੱਦ 'ਤੇ ਇਕੱਠੇ ਹੋਏ ਲੋਕ

ਟਿੱਕਰੀ ਸਰਹੱਦ 'ਤੇ ਇਕੱਠੇ ਹੋਏ ਲੋਕਾਂ ਦਾ ਸਮੂਹ ਮੰਗ ਕਰ ਰਿਹਾ ਹੈ ਕਿ ਇਸ ਖੇਤਰ ਨੂੰ ਖਾਲੀ ਕਰ ਦਿੱਤਾ ਜਾਵੇ।

14:32 January 29

ਸਿੰਘੁ ਬਾਰਡਰ: ਟੈਂਟ ਤੋਂ ਲੈ ਕੇ ਲੰਗਰ ਤੱਕ ਨੂੰ ਪਹੁਚਾਇਆ ਨੁਕਸਾਨ

ਸਿੰਘੁ ਬਾਰਡਰ: ਟੈਂਟ ਤੋਂ ਲੈ ਕੇ ਲੰਗਰ ਤੱਕ ਨੂੰ ਪਹੁਚਾਇਆ ਨੁਕਸਾਨ

ਸਿੰਘੂ ਸਰਹੱਦ 'ਤੇ ਸਥਾਨਕ ਲੋਕ ਜਬਰੀ ਥਾਂ ਨੂੰ ਖਾਲੀ ਕਰਵਾਉਣ ਲਈ ਦਾਖ਼ਲ ਹੋ ਗਏ ਹਨ, ਇਥੇ ਆਮ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ, ਤੇ ਮੁੜ ਪੱਥਰਬਾਜ਼ੀ ਕੀਤੀ। ਇਨ੍ਹਾਂ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ‘ਤੇ ਜਾ ਕੇ ਤੋੜ-ਭੰਨ ਕੀਤੀ ਅਤੇ ਪੱਥਰ ਸੁੱਟੇ। ਹਾਲਾਂਕਿ, ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਜਿਥੇ ਦਿੱਲੀ ਜਲਬੋਰਡ ਦੇ ਟੈਂਕਰ ਨਹੀਂ ਜਾ ਪਾ ਰਹੇ ਹਨ, ਉਥੇ ਸਥਾਨਕ ਪ੍ਰਦਰਸ਼ਕਾਰੀ ਕਿਵੇਂ ਪਹੁੰਚ ਸਕਦੇ ਹਨ।

14:26 January 29

ਸਿੰਘੂ ਸਰਹੱਦ 'ਤੇ ਸਥਾਨਕ-ਕਿਸਾਨਾਂ ਵਿਚਾਲੇ ਝੜਪ, ਐਸਐਚਓ ਜ਼ਖਮੀ

ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ਵਿਚ ਅਲੀਪੁਰ ਥਾਣੇ ਦਾ ਐਸਐਚਓ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

14:20 January 29

ਅੰਦੋਲਨ 'ਚ ਮੁੜ ਸ਼ਾਮਲ ਹੋਇਆ ਬੀਕੇਯੂ (ਲੋਕਸ਼ਕਤੀ), ਸਿੰਘੂ ਸਰਹੱਦ 'ਤੇ ਤਣਾਅ ਜਾਰੀ

ਦਿੱਲੀ ਪੁਲਿਸ ਨੇ ਸਿੰਘੂ ਸਰਹੱਦ 'ਤੇ ਅੱਥਰੂ ਗੈਸ ਦੀ ਵਰਤੋਂ ਕੀਤੀ

ਕਥਿਤ ਤੌਰ 'ਤੇ ਸਿੰਘੂ ਸਰਹੱਦ 'ਤੇ ਸਥਿਤੀ ਤਣਾਅਪੂਰਨ ਬਣ ਗਈ, ਦਿੱਲੀ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵਰਤੇ। ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦਾ ਇੱਕ ਸਮੂਹ ਵੀ ਜਗ੍ਹਾ ਖਾਲੀ ਕਰਨ ਦੀ ਮੰਗ ਕਰਦਿਆਂ ਪ੍ਰਦਰਸ਼ਨ ਕਰ ਰਿਹਾ ਸੀ।

Last Updated : Jan 30, 2021, 7:20 AM IST

ABOUT THE AUTHOR

...view details