ਨਵੀਂ ਦਿੱਲੀ: ਰਾਜਧਾਨੀ ਦਿੱਲੀ -ਐਨਸੀਆਰ ਵਿੱਚ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਪੁਸ਼ਟੀ ਕਰਦਿਆਂ ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਕਿਹਾ ਕਿ ਰਿਕਟਰ ਪੈਮਾਨੇ 'ਤੇ ਦਰਮਿਆਨੀ ਦੂਰੀ ਵਾਲੇ ਭੂਚਾਲ ਦੀ ਤੀਬਰਤਾ 2.7 ਦਰਜ ਕੀਤੀ ਗਈ ਹੈ। ਇਸ ਵਾਰ ਭੂਚਾਲ ਦਾ ਕੇਂਦਰ ਜ਼ਮੀਨ ਦੇ 5 ਕਿਲੋਮੀਟਰ ਡੂੰਘਾਈ 'ਚ ਸੀ।
ਦਿੱਲੀ-ਐਨਸੀਆਰ 'ਚ ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ 2.7 ਕੀਤੀ ਗਈ ਦਰਜ
ਰਾਜਧਾਨੀ ਦਿੱਲੀ 'ਚ ਮੁੜ ਤੋਂ ਇੱਕ ਵਾਰ ਫੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਐਤਵਾਰ ਨੂੰ ਵੀ ਆਏ ਭੂਚਾਲ ਦੀ ਤੀਬਰਤਾ 3.5 ਦਰਜ ਕੀਤੀ ਗਈ ਸੀ ਤੇ ਅੱਜ ਇਸ ਦੀ ਤੀਬਰਤਾ 2.7 ਦਰਜ ਕੀਤੀ ਗਈ ਹੈ
ਫੋਟੋ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਤਵਾਰ ਨੂੰ ਦਿੱਲੀ -ਐਨਸੀਆਰ ਵਿੱਚ ਭੂਚਾਲ ਦੇ ਝਟਕੇ ਸ਼ਾਮ 5 ਵਜ ਕੇ 45 ਮਿੰਟ ਤੇ ਨੋਇਡਾ ਅਤੇ ਗਾਜ਼ੀਆਬਾਦ ਸਣੇ ਐਨਸੀਆਰ ਖੇਤਰਾਂ ਅਤੇ ਦਿੱਲੀ ਦੇ ਪੂਰਬੀ ਖੇਤਰ 'ਚ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਵੀ ਜ਼ਮੀਨ ਤੋਂ ਅੱਠ ਕਿਲੋਮੀਟਰ ਦੀ ਡੂੰਘਾਈ 'ਚ ਐਨਸੀਆਰ ਖੇਤਰ 'ਚ ਸਥਿਤ ਸੀ।