ਪੰਜਾਬ

punjab

ETV Bharat / bharat

ਦਿੱਲੀ ਚੋਣਾਂ 2020: ਭਾਜਪਾ ਨੇ ਜਾਰੀ ਕੀਤਾ 'ਸੰਕਲਪ ਪੱਤਰ'

ਦਿੱਲੀ ਚੋਣਾਂ 2020 ਲਈ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਉਹ ਦਿੱਲੀ ਦੀ ਕਿਸਮਤ ਬਦਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹਵਾ-ਪਾਣੀ ਪ੍ਰਦੂਸ਼ਣ ਸਭ ਤੋਂ ਵੱਡੀ ਸਮੱਸਿਆ ਹੈ, ਕੇਂਦਰ ਸਰਕਾਰ ਦੋਹਾਂ ਦਿਸ਼ਾਵਾਂ ਵਿੱਚ ਵੱਡਾ ਕੰਮ ਕਰ ਰਹੀ ਹੈ।

ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ
ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ

By

Published : Jan 31, 2020, 4:32 PM IST

Updated : Jan 31, 2020, 5:01 PM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਦਿਨ ਬਾਕੀ ਰਹੀ ਗਏ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਲਈ ਭਾਜਪਾ ਨੇ ਸ਼ੁੱਕਰਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਮੈਨੀਫੈਸਟੋ ਨੂੰ ਜਾਰੀ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਕੁਝ ਚੀਜ਼ਾਂ ਨੂੰ ਮੁਫ਼ਤ ਵਿੱਚ ਵੰਡ ਕੇ ਦਿੱਲੀ ਦਾ ਭਵਿੱਖ ਨਹੀਂ ਬਣ ਸਕਦਾ।

ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ

ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਵੱਡੇ ਵਾਅਦੇ ...

  • ਦਿੱਲੀ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ
  • ਨਵੀਂ ਅਧਿਕਾਰਤ ਕਲੋਨੀ ਲਈ ਵਿਕਾਸ ਬੋਰਡ
  • ਵਪਾਰੀਆਂ ਦਾ ਇੱਕ ਸਾਲ ਵਿੱਚ ਲੀਜ਼ ਹੋਲਡ ਤੋਂ ਮੁਫ਼ਤ ਹੋਲਡ ਦਾ ਕੰਮ ਪੂਰਾ
  • ਸੀਲਿੰਗ ਨਾ ਹੋਣ ਲਈ ਨਿਯਮਾਂ ਅਤੇ ਕਾਨੂੰਨਾਂ ਵਿੱਚ ਬਦਲਾਅ
  • ਕਿਰਾਏਦਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ
  • ਜਿਨ੍ਹਾਂ ਨੂੰ ਕਣਕ ਮਿਲਦੀ ਹੈ, ਉਨ੍ਹਾਂ ਨੂੰ 2 ਕਿਲੋ ਆਟਾ ਮਿਲੇਗਾ
  • ਦਿੱਲੀ ਨੂੰ ਟੈਂਕਰ ਮਾਫ਼ੀਆ ਤੋਂ ਮੁਕਤ ਕੀਤਾ ਜਾਵੇਗਾ
  • ਹਰ ਘਰ ਟੂਟੀ ਤੋਂ ਸ਼ੁੱਧ ਪਾਣੀ ਦੇਣ ਦੀ ਯੋਜਨਾ
  • ਦਿੱਲੀ ਵਿੱਚ 200 ਨਵੇਂ ਸਕੂਲ ਖੋਲ੍ਹੇ ਜਾਣਗੇ
  • ਦਿੱਲੀ ਵਿੱਚ 10 ਨਵੇਂ ਵੱਡੇ ਕਾਲਜ ਖੋਲ੍ਹਣਾ
  • ਦਿੱਲੀ ਵਿੱਚ ਆਯੁਸ਼ਮਾਨ, ਪ੍ਰਧਾਨ ਮੰਤਰੀ ਆਵਾਸ, ਕਿਸਾਨ ਸਨਮਾਨ ਨਿਧੀ ਸਕੀਮ ਲਾਗੂ ਕਰਨਾ
  • ਖੁਸ਼ਹਾਲ ਦਿੱਲੀ ਬੁਨਿਆਦੀ ਢਾਂਚਾ ਯੋਜਨਾ ਦਾ ਐਲਾਨ। 10 ਹਜ਼ਾਰ ਕਰੋੜ ਦਾ ਖਰਚਾ
  • ਗਰੀਬ ਪਰਿਵਾਰ ਵਿੱਚ ਧੀਅ ਦੇ ਜਨਮ ਸਮੇਂ ਖੋਲ੍ਹੇ ਜਾਣਗੇ ਖਾਤੇ, 21 ਸਾਲਾਂ ਦੇ ਹੋਣ 'ਤੇ ਮਿਲਣਗੇ 2 ਲੱਖ ਰੁਪਏ
  • ਕਾਲਜ ਜਾਣ ਵਾਲੀਆਂ ਗਰੀਬ ਕੁੜੀਆਂ ਨੂੰ ਇਲੈਕਟ੍ਰਿਕ ਸਕੂਟੀ ਮੁਫਤ ਦਿੱਤੀ ਜਾਵੇਗੀ।
  • 9ਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੇ ਜਾਣਗੇ ਸਾਈਕਲ
  • ਗਰੀਬ ਵਿਧਵਾ ਔਰਤ ਦੀ ਧੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ
  • ਕੂੜੇ ਦੇ ਪਹਾੜ ਨੂੰ 2 ਸਾਲਾਂ ਵਿੱਚ ਦਿੱਲੀ ਤੋਂ ਖ਼ਤਮ ਕਰਨਾ
  • 10 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ।
  • ਨੌਜਵਾਨ-ਮਹਿਲਾ-ਪਿਛੜਾ ਦੇ ਕਲਿਆਣ ਲਈ ਵੱਖਰਾ ਬੋਰਡ
  • ਰਾਣੀ ਲਕਸ਼ਮੀਬਾਈ ਮਹਿਲਾ ਸੁਰੱਖਿਆ ਯੋਜਨਾ
  • ਦਿੱਲੀ ਪੁਲਿਸ ਦੀ ਸਹਾਇਤਾ ਨਾਲ 10 ਲੱਖ ਵਿਦਿਆਰਥਣਾਂ ਨੂੰ ਦਿੱਤੀ ਜਾਵੇਗੀ ਸੁਰੱਖਿਆ ਸਿਖਲਾਈ
  • ਦਿੱਲੀ ਯਮੁਨਾ ਵਿਕਾਸ ਬੋਰਡ ਦਾ ਐਲਾਨ
  • ਯਮੁਨਾ ਰਿਵਰਫ੍ਰੰਟ, ਯਮੁਨਾ ਆਰਤੀ ਸ਼ੁਰੂ ਹੋਵੇਗੀ।

ਪ੍ਰੈਸ ਕਾਨਫਰੰਸ ਬਾਰੇ ਵੱਡੀਆਂ ਗੱਲਾਂ ...

ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਉਹ ਦਿੱਲੀ ਦੀ ਕਿਸਮਤ ਬਦਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹਵਾ-ਪਾਣੀ ਪ੍ਰਦੂਸ਼ਣ ਸਭ ਤੋਂ ਵੱਡੀ ਸਮੱਸਿਆ ਹੈ, ਕੇਂਦਰ ਸਰਕਾਰ ਦੋਵਾਂ ਦਿਸ਼ਾਵਾਂ ਵਿੱਚ ਵੱਡਾ ਕੰਮ ਕਰ ਰਹੀ ਹੈ।

ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਦਿੱਲੀ ਵਿੱਚ ਸਾਫ ਪਾਣੀ ਮੁਹੱਈਆ ਕਰਵਾਉਣਾ ਹੈ। ਨਿਰਮਲ ਗੰਗਾ ਅਧੀਨ ਜੋ ਕੇਂਦਰ ਸਰਕਾਰ ਵੱਲੋਂ 7000 ਕਰੋੜ ਰੁਪਏ ਦੇ ਪ੍ਰੋਜੈਕਟ ਲਈ ਚਲਾਈ ਜਾ ਰਹੀ ਹੈ, ਉਸ ਦੇ ਚਲਦੇ 2070 ਤੱਕ ਦਿੱਲੀ ਵਿੱਚ ਸਾਫ ਪਾਣੀ ਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੱਛਮੀ-ਪੂਰਬੀ ਪੈਰੀਫੇਰਲ ਐਕਸਪ੍ਰੈਸ ਵੇਅ ਦੇ ਨਿਰਮਾਣ ਦਾ ਕੰਮ ਕੀਤਾ ਹੈ। ਦੁਨੀਆ ਦਾ ਸਭ ਤੋਂ ਵੱਡਾ ਐਕਸਪ੍ਰੈਸ ਵੇਅ ਦਿੱਲੀ ਤੋਂ ਮੁੰਬਈ ਤੱਕ ਬਣਾਇਆ ਜਾ ਰਿਹਾ ਹੈ। ਦਿੱਲੀ ਦੇ ਲੋਕ 12 ਘੰਟਿਆਂ ਵਿੱਚ ਮੁੰਬਈ ਪਹੁੰਚ ਜਾਣਗੇ। ਇਸ ਦੇ ਜ਼ਰੀਏ ਦਿੱਲੀ ਦੇ ਆਸ ਪਾਸ ਦੇ ਪਿੰਡਾਂ ਨੂੰ ਵੀ ਫਾਇਦਾ ਹੋਵੇਗਾ।

ਦਿੱਲੀ-ਮੇਰਠ ਐਕਸਪ੍ਰੈਸ ਵੇਅ ਦਾ ਕੰਮ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਹੁਣ ਲੋਕ ਚਾਲੀ ਮਿੰਟਾਂ ਵਿੱਚ ਦਿੱਲੀ ਤੋਂ ਮੇਰਠ ਜਾ ਸਕਣਗੇ। ਭਾਜਪਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਅਤੇ ਹੋਰ ਸਥਾਨਕ ਨੇਤਾਵਾਂ ਦੀ ਹਾਜ਼ਰੀ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ।

Last Updated : Jan 31, 2020, 5:01 PM IST

ABOUT THE AUTHOR

...view details