ਪੰਜਾਬ

punjab

By

Published : Jun 22, 2020, 12:26 AM IST

ETV Bharat / bharat

ਭਾਰਤ-ਚੀਨ ਤਣਾਅ: ਸਰਕਾਰ ਨੇ ਤਿੰਨੋਂ ਸੈਨਾਵਾਂ ਲਈ ਹਥਿਆਰਾਂ ਦੀ ਖਰੀਦ ਦੀ ਦਿੱਤੀ ਇਜਾਜ਼ਤ

ਸਰਹੱਦ 'ਤੇ ਭਾਰਤ ਚੀਨ ਵਿਚਾਲੇ ਵੱਧ ਰਹੇ ਤਣਾਅ ਦਰਮਿਆਨ ਭਾਰਤ ਸਰਕਾਰ ਨੇ ਤਿੰਨੋਂ ਸੈਨਾਵਾਂ ਲਈ 500 ਕਰੋੜ ਤੱਕ ਦੇ ਹਥਿਆਰ ਖਰੀਦਣ ਦੀ ਇਜਾਜ਼ਤ ਦਿੱਤੀ ਹੈ।

ਭਾਰਤ-ਚੀਨ ਤਣਾਅ
ਫ਼ੋਟੋ

ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਚੀਨ ਨਾਲ ਤਣਾਅ ਕਾਫ਼ੀ ਵਧ ਗਿਆ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਤਿੰਨੋਂ ਸੈਨਾਵਾਂ ਲਈ 500 ਕਰੋੜ ਤੱਕ ਦੇ ਘਾਤਕ ਹਥਿਆਰ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਤਿੰਨਾਂ ਸੈਨਾਵਾਂ ਦੇ ਡਿਪਟੀ ਮੁਖੀਆਂ ਨੂੰ ਤੁਰੰਤ ਅਤੇ ਐਮਰਜੈਂਸੀ ਹਥਿਆਰਾਂ ਦੀ ਖਰੀਦ ਲਈ 500 ਕਰੋੜ ਰੁਪਏ ਤੱਕ ਦੀ ਵਿੱਤੀ ਸ਼ਕਤੀ ਦਿੱਤੀ ਹੈ।

ਦਰਅਸਲ, ਚੀਨ ਪੂਰਬੀ ਲੱਦਾਖ ਵਿੱਚ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਫੌਜ ਨੂੰ ਇਹ ਵਿੱਤੀ ਅਧਿਕਾਰ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਚੀਨ ਨਾਲ ਲਗਦੀ 3500 ਕਿਲੋਂ ਮੀਟਰ ਵਿੱਚ ਵੱਡੀ ਗਿਣਤੀ 'ਚ ਫੌਜੀਆਂ ਦੀ ਤੈਨਾਤੀ ਕੀਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਉਰੀ ਹਮਲੇ ਅਤੇ ਪਾਕਿਸਤਾਨ ਖਿਲਾਫ ਬਾਲਾਕੋਟ ਹਵਾਈ ਹਮਲਿਆਂ ਤੋਂ ਬਾਅਦ ਹਥਿਆਰਬੰਦ ਫੌਜਾਂ ਨੂੰ ਇਸੇ ਤਰ੍ਹਾਂ ਦੀ ਵਿੱਤੀ ਸ਼ਕਤੀ ਦਿੱਤੀ ਗਈ ਸੀ।

ABOUT THE AUTHOR

...view details