ਨਵੀਂ ਦਿੱਲੀ: ਕੋਰੋੋਨਾ ਵਾਇਰਸ ਦਾ ਰਫ਼ਤਾਰ ਅਤੇ ਮਾਰ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਵਿਡ -19 ਪੀੜਤਾਂ ਦੀ ਗਿਣਤੀ 74,281 ਹੋ ਗਈ ਹੈ, ਜਿਨ੍ਹਾਂ ਚੋਂ 47,480 ਮਾਮਲੇ ਐਕਟਿਵ ਹਨ। ਉੱਥੇ ਹੀ, 24,386 ਲੋਕ ਇਸ ਬਿਮਾਰੀ ਨੂੰ ਮਾਤ ਦਿੰਦਿਆ ਸਿਹਤਯਾਬ ਹੋ ਕੇ ਹਸਪਤਾਲਾਂ ਤੋਂ ਘਰ ਵਾਪਸ ਆਏ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2,415 ਤੱਕ ਪਹੁੰਚ ਗਿਆ ਹੈ।
ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਗਿਣਤੀ 900 ਤੋਂ ਪਾਰ
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 53 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ। ਇਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। ਹੁਣ ਤੱਕ 921 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਨ੍ਹਾਂ ਵਿਚੋਂ 556 ਸਿਰਫ਼ ਮੁੰਬਈ ਦੇ ਹਨ।
ਗੁਜਰਾਤ 'ਚ ਹੁਣ ਤੱਕ 537 ਮੌਤਾਂ
ਗੁਜਰਾਤ ਵਿੱਚ 24 ਪੀੜਤ ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਇੱਥੇ 537 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਦਿੱਲੀ ਵਿੱਚ 13 ਮੌਤਾਂ ਹੋਈਆਂ, ਜਦਕਿ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ 8-8 ਮੌਤਾਂ ਹੋਈਆ। ਰਾਜਸਥਾਨ ਵਿੱਚ 4, ਮੱਧ ਪ੍ਰਦੇਸ਼ ਵਿੱਚ 4, ਤੇਲੰਗਾਨਾ ਵਿੱਚ 2, ਆਂਧਰਾ ਪ੍ਰਦੇਸ਼ ਤੇ ਪੰਜਾਬ ਵਿੱਚ ਇੱਕ-ਇੱਕ ਪੀੜਤ ਨੇ ਇਸ ਬਿਮਾਰੀ ਨਾਲ ਦਮ ਤੋੜ ਦਿੱਤਾ।