ਪੰਜਾਬ

punjab

By

Published : Apr 9, 2020, 9:47 AM IST

ETV Bharat / bharat

ਕੋਵਿਡ-19: ਭਾਰਤ 'ਚ 5,734 ਤੱਕ ਪੁੱਜੀ ਪੀੜਤਾਂ ਦੀ ਗਿਣਤੀ, 166 ਮੌਤਾਂ

ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 5734 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 166 ਦੀ ਮੌਤ ਹੋ ਚੁੱਕੀ ਹੈ।

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਵੱਧਦੇ ਜਾ ਰਹੇ ਹਨ। ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 5,734 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 166 ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆ ਵਿੱਚ ਭਾਰਤ ਵਿੱਚ 540 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 17 ਮੌਤਾਂ ਹੋਈਆਂ ਹਨ। ਸਿਹਤ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਸਿਹਤ ਮੰਤਰਾਲੇ ਮੁਤਾਬਕ ਕੋਵਿਡ-19 ਦੇ ਸਭ ਤੋਂ ਵੱਧ 1,018 ਮਾਮਲੇ ਮਹਾਰਾਸ਼ਟਰ 'ਚ ਹਨ। ਤਾਮਿਲਨਾਡੂ 'ਚ 690 ਅਤੇ ਦਿੱਲੀ 'ਚ 576 ਮਾਮਲੇ ਹਨ। ਤੇਲੰਗਾਨਾ 'ਚ ਲਾਗ ਦੇ ਮਾਮਲੇ ਵੱਧ ਕੇ 427 ਹੋ ਗਏ ਹਨ। ਕੇਰਲਾ 'ਚ 336, ਰਾਜਸਥਾਨ 'ਚ 328, ਉੱਤਰ ਪ੍ਰਦੇਸ਼ 'ਚ 343 ਅਤੇ ਆਂਧਰਾ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 305 ਕੇਸ ਹਨ। ਮੱਧ ਪ੍ਰਦੇਸ਼ 'ਚ ਕੋਵਿਡ-19 ਦੇ ਮਾਮਲੇ ਵੱਧ ਕੇ 229 ਹੋ ਗਏ ਹਨ। ਇਹ ਅੰਕੜਾ ਕਰਨਾਟਕ 'ਚ 175, ਗੁਜਰਾਤ 'ਚ 165, ਹਰਿਆਣਾ 'ਚ 147, ਜੰਮੂ-ਕਸ਼ਮੀਰ 'ਚ 116, ਪੰਜਾਬ 'ਚ 115, ਪੱਛਮੀ ਬੰਗਾਲ 'ਚ 99 ਹਨ।

ਦੱਸ ਦਈਏ ਕਿ ਭਾਰਤ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮੌਜੂਦਾ ਮਾਮਲੇ 5095 ਹਨ, 473 ਲੋਕ ਠੀਕ ਹੋ ਚੁੱਕੇ ਹਨ ਅਤੇ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details