ਹੈਦਰਾਬਾਦ: ਯੂਨੀਵਰਸਿਟੀ ਆਫ਼ ਬਰਮਿੰਘਮ ਅਤੇ ਓਕਸਫੋਰਡ ਨੇ ਕੋਵਿਡ-19 ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਕੈਂਸਰ ਰੋਗੀਆਂ ਦੀ ਮੌਤ ਦਰ ਦਾ ਪਤਾ ਲਗਾਉਣ ਦੇ ਲਈ ਇੱਕ ਅਧਿਅਨ ਕੀਤਾ।
ਅਧਿਅਨ ਦੀ ਅਗਵਾਈ ਯੂਕੇ ਕੋਰੋਨਾ ਵਾਇਰਸ ਕੈਂਸਰ ਨਿਗਰਾਨੀ ਯੋਜਨਾ (ਯੂਕੇਸੀਸੀਐੱਮਪੀ) ਦੀ ਇੱਕ ਕਮੇਟੀ ਨੇ ਕੀਤਾ, ਜਿਸ ਨੇ ਆਪਣੇ ਕੰਮ ਮਾਰਚ ਦੇ ਮਹੀਨੇ ਵਿੱਚ ਸ਼ੁਰੂ ਕੀਤਾ ਸੀ। ਇਹ ਕਮੇਟੀ ਯੂਕੇ ਦੇ ਉਨ੍ਹਾਂ ਕੈਂਸਰ ਰੋਗੀਆਂ ਦੇ ਬਾਰੇ ਜਾਣਕਾਰੀ ਇਕੱਠਾ ਕਰਦੀ ਹੈ, ਜਿੰਨ੍ਹਾਂ ਨੂੰ ਕਦੇ ਕੋਰੋਨਾ ਨਾਲ ਗ੍ਰਸਤ ਪਾਇਆ ਗਿਆ ਹੈ। ਇਸ ਯੋਜਨਾ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਕੀਮੋਥੈਰੇਪੀ ਜਾਂ ਫ਼ਿਰ ਹੋਰ ਕੈਂਸਰ ਇਲਾਜ ਵਰਗੇ ਰੇਡੀਓਥੈਰੇਪੀ, ਇਮਊਨੋਥੈਰੇਪੀ ਜਾਂ ਹਾਰਮੋਨਲ ਥੈਰੇਪੀ ਨੇ ਕੈਂਸਰ ਰੋਗੀਆਂ ਵਿੱਚ ਮੌਤ ਦਰ ਨੂੰ ਪ੍ਰਭਾਵਿਤ ਕੀਤਾ।
ਯੋਜਨਾ ਦਾ ਹਿੱਸਾ ਰਹੇ ਹਰ ਇੱਕ ਸਥਾਨਕ ਕੇਂਦਰ ਦੇ ਡਾਕਟਰਾਂ ਨੇ ਮਰੀਜਾਂ ਦੀ ਰਿਪੋਰਟ ਦਾ ਇਨਪੁੱਟ ਦਿੱਤਾ, ਜਿਸ ਵਿੱਚ ਉਨ੍ਹਾਂ ਦੀ ਮੌਤ, ਉਮਰ, ਲਿੰਗ ਅਤੇ ਉਨ੍ਹਾਂ ਵਿੱਚ ਕੋਮੋਰਬਿਡਿਟੀ ਸ਼ਾਮਲ ਸੀ। ਪੂਰੇ ਬ੍ਰਿਟੇਨ ਵਿੱਚ 55 ਕੈਂਸਰ ਕੇਂਦਰਾਂ ਨੇ ਸੂਚਨਾ ਦਿੱਤੀ ਕਿ 800 ਕੋਵਿਡ-19 ਪੌਜ਼ੀਟਿਵ ਕੈਂਸਰ ਰੋਗੀਆਂ ਦੀ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਗਿਆ।
800 ਵਿੱਚੋਂ 169 ਰਿਪੋਰਟਾਂ ਵਿੱਚ ਕੈਂਸਰ ਤੋਂ ਇਲਾਵਾ ਕੋਈ ਵੀ ਕੋਮੋਰਬਿਡਿਟੀ ਨਹੀਂ ਸੀ, ਜਦਕਿ ਹੋਰਾਂ ਵਿੱਚ ਉੱਚ ਖ਼ੂਨ ਚੱਕਰ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਸ਼ਾਮਲ ਸਨ।
ਬਰਮਿੰਘਮ ਯੂਨੀਵਰਸਿਟੀ ਦੇ ਕੈਂਸਰ ਅਤੇ ਜੀਨੋਮਿਕ ਵਿਗਿਆਨ ਯੂਨੀਵਰਸਿਟੀ ਦੇ ਮੈਡੀਕਲ ਆਨਕਾਲੋਜੀ ਕਿਲਨਿਕਲ ਅਕੈਡਿਮਕ ਦੇ ਸੰਯੁਕਤ-ਪ੍ਰਮੁੱਖ ਲੇਖਕ ਡਾ. ਲੇਨਾਰਡ ਲੀ ਨੇ ਕਿਹਾ ਕਿ ਯੋਜਨਾ ਸਾਨੂੰ ਇਹ ਸਮਝਾਉਣ ਵਿੱਚ ਮਦਦ ਕਰੇਗੀ ਕਿ ਯੂਕੇ ਦੇ ਆਨਕਾਲੋਜੀ ਗਰੁੱਪ ਵੱਲੋਂ ਕੀ ਹਾਸਲ ਕੀਤਾ ਜਾ ਸਕਦਾ ਹੈ।ਯੂਕੇਸੀਸੀਪੀ ਯੋਜਨਾਵਾਂ ਕੈਂਸਰ ਰੋਗੀਆਂ ਨੂੰ ਹੁਣ ਹੋਰ ਕਿਸੇ ਵੀ ਸੰਭਾਵਿਤ ਮਹਾਂਮਾਰੀ ਵਿੱਚ ਜ਼ੋਖ਼ਿਮਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਉਪਕਰਨ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਹੋਵੇਗੀ। ਇਹ ਨਿਸ਼ਚਿਤ ਕਰੇਗਾ ਕਿ ਪੂਰੇ ਬ੍ਰਿਟੇਨ ਵਿੱਚ ਕੈਂਸਰ ਦੇਖਭਾਲ ਦੇ ਉੱਚ ਪੱਧਰ ਤੱਕ ਪਹੁੰਚਿਆ ਜਾਵੇ।