ਪੰਜਾਬ

punjab

By

Published : Mar 2, 2020, 4:52 PM IST

ETV Bharat / bharat

COVID-19: ਦਿੱਲੀ ਤੇ ਤੇਲੰਗਾਨਾ 'ਚ 2 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦਾ ਇੱਕ ਮਾਮਲਾ ਨਵੀਂ ਦਿੱਲੀ ਅਤੇ ਦੂਜਾ ਤੇਲੰਗਾਨਾ ਵਿੱਚ ਸਾਹਮਣੇ ਆਇਆ ਹੈ।

COVID-19: ਦਿੱਲੀ ਤੇ ਤੇਲੰਗਾਨਾ 'ਚ 2 ਨਵੇਂ ਮਾਮਲੇ ਆਏ ਸਾਹਮਣੇ
COVID-19: ਦਿੱਲੀ ਤੇ ਤੇਲੰਗਾਨਾ 'ਚ 2 ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲਾ ਨਵੀਂ ਦਿੱਲੀ ਅਤੇ ਦੂਜਾ ਤੇਲੰਗਾਨਾ ਵਿੱਚ ਸਾਹਮਣੇ ਆਇਆ ਹੈ। ਦੋਵਾਂ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਨਵੀਂ ਦਿੱਲੀ ਦਾ ਮਰੀਜ਼ ਇਟਲੀ ਦੀ ਯਾਤਰਾ ਕਰਕੇ ਆਇਆ ਹੈ, ਜਦੋਂ ਕਿ ਤੇਲੰਗਾਨਾ ਦਾ ਸ਼ੱਕੀ ਮਰੀਜ਼ ਦੁਬਈ ਦੀ ਯਾਤਰਾ ਕਰਕੇ ਆਇਆ ਹੈ।

COVID-19: ਦਿੱਲੀ ਤੇ ਤੇਲੰਗਾਨਾ 'ਚ 2 ਨਵੇਂ ਮਾਮਲੇ ਆਏ ਸਾਹਮਣੇ

ਇਸ ਤੋਂ ਪਹਿਲਾਂ ਦੇਸ਼ ਵਿੱਚ ਜਾਨਲੇਵਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਵਿੱਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਨੋਨਾ ਵਾਇਰਸ ਨਾਲ ਦੁਨੀਆ ਭਰ ਵਿੱਚ 88,000 ਤੋਂ ਵੱਧ ਲੋਕ ਪੀੜਤ ਹਨ। ਦੁਨੀਆ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਹੋ ਗਈ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਸਾਰੇ 42 ਲੋਕਾਂ ਦੀ ਮੌਤ ਹੁਬੇਬੀ ਰਾਜ 'ਚ ਹੋਈ ਹੈ।

ਦਿੱਲੀ ਹਿੰਸਾ: CM ਕੇਜਰੀਵਾਲ ਦਾ ਐਲਾਨ, ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲੇਗਾ 1 ਕਰੋੜ

ਚੀਨ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਮਰਨ ਵਾਲੀਆਂ ਦੀ ਗਿਣਤੀ ਵੱਧ ਕੇ 2,912 ਹੋ ਗਈ ਹੈ, ਜਦੋਂ ਕਿ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਵੱਧ ਕੇ 80,000 ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਇਰਾਨ ਅਜਿਹਾ ਦੂਜਾ ਦੇਸ਼ ਹੈ ਜਿੱਥੇ ਇਸ ਵਾਇਰਸ ਦਾ ਜ਼ਿਆਦਾ ਪ੍ਰਭਾਵ ਹੈ।

ABOUT THE AUTHOR

...view details