ਨਵੀਂ ਦਿੱਲੀ: ਜਿਨਸੀ ਸੋਸ਼ਣ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਪੈਨਲ ਨੇ ਚੀਫ਼ ਜਸਟਿਸ ਰੰਜਨ ਗਗੋਈ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਮਾਮਲੇ ਦੀ ਅਗਵਾਈ ਕਰ ਰਹੀ ਇਨ ਹਾਊਸ ਕਮੇਟੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਕਰਮਚਾਰੀ ਵੱਲੋਂ ਲਾਏ ਗਏ ਦੋਸ਼ਾਂ ਵਿੱਚ ਕੋਈ ਤੱਥ ਨਹੀਂ ਮਿਲੇ ਹਨ ਜਿਸ ਨਾਲ ਗਗੋਈ ਨੂੰ ਦੋਸ਼ੀ ਠਹਿਰਾਇਆ ਜਾਵੇ।
ਚੀਫ਼ ਜਸਟਿਸ ਰੰਜਨ ਗਗੋਈ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ,ਉਨ੍ਹਾਂ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਇਲਜ਼ਾਮਾਂ ਦੀ ਨਿਖੇਦੀ ਕਰਨ ਲਈ ਮੈਨੂੰ ਹੇਠਲੇ ਪੱਧਰ ਤੇ ਆਉਣਾ ਚਾਹੀਦਾ ਹੈ, ਨਿਆਂਪਾਲਿਕਾ ਖ਼ਤਰੇ ਵਿੱਚ ਹੈ. ਅਗਲੇ ਹਫ਼ਤੇ ਕਈ ਅਹਿਮ ਮਾਮਲਿਆਂ ਦੀ ਸੁਣਵਾਈ ਹੋਣੀ ਹੈ ਇਸ ਲਈ ਜਾਣਬੁੱਝ ਕੇ ਅਜਿਹੇ ਆਰੋਪ ਲਾਏ ਜਾ ਰਹੇ ਹਨ।