ਨਵੀਂ ਦਿੱਲੀ/ਗੁਰੂਗ੍ਰਾਮ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨੀ ਭਾਰਤ ਦੌਰੇ ਉੱਤੇ ਹਨ। ਇਸ ਦੌਰਾਨ ਉਹ ਖ਼ਾਸ ਪ੍ਰੋਗਰਾਮ ਨਮਸਤੇ ਟਰੰਪ ਵਿੱਚ ਵੀ ਹਿੱਸਾ ਲੈਣਗੇ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦੇ ਲਈ ਭਾਰਤ ਨੇ ਖ਼ਾਸ ਇੰਤਜ਼ਾਮ ਕੀਤੇ ਹੋਣ। ਇਸ ਤੋਂ ਪਹਿਲਾਂ ਵੀ 1787 ਵਿੱਚ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਭਾਰਤ ਦੌਰ ਉੱਤੇ ਆਏ ਸਨ ਤਾਂ ਉਹ ਹਰਿਆਣਾ ਦੇ ਪਿੰਡ ਦੌਲਤਪੁਰ ਨਸੀਰਬਾਦ ਗਏ ਸਨ ਜਿਸ ਨੂੰ ਹੁਣ ਕਾਰਟਰਪੁਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
1978 ਵਿਚ ਜਿਮੀ ਕਾਰਟਰ ਨੇ ਕੀਤਾ ਸੀ ਇਸ ਪਿੰਡ ਦਾ ਦੌਰਾ
1978 ਵਿੱਚ ਜਦੋਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਭਾਰਤ ਦੌਰੇ ਉੱਤੇ ਆਏ ਸਨ ਤਾਂ ਉਨ੍ਹਾਂ ਤਤਕਾਲੀਨ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਤੋਂ ਹਰਿਆਣਾ ਦੇ ਦੌਲਤਪੁਰ ਨਸੀਰਾਬਾਦ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਲਈ ਮੋਰਾਰਜੀ ਦੇਸਾਈ ਆਪਣੇ ਬਹੁਤ ਸਾਰੇ ਮੰਤਰੀਆਂ ਦੇ ਨਾਲ ਜਿਮੀ ਕਾਰਟਰ ਨੂੰ ਦੌਲਤਪੁਰ ਨਸੀਰਾਬਾਦ ਪਿੰਡ ਲੈ ਗਏ। ਜਿਮੀ ਕਾਰਟਰ ਨਾਲ ਉਸ ਸਮੇਂ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ।
ਇਸੇ ਪਿੰਡ ਵਿੱਚ ਹੀ ਕਿਉਂ ਗਏ ?
ਜਿਮੀ ਕਾਰਟਰ ਨੇ ਘੁੰਮਣ ਲਈ ਹਰਿਆਣਾ ਦੇ ਦੌਲਤਪੁਰ ਨਸੀਰਾਬਾਦ ਪਿੰਡ ਦੀ ਚੋਣ ਕਿਉਂ ਕੀਤੀ, ਇਸ ਬਾਰੇ ਪਿੰਡ ਦੇ ਇੱਕ ਵਿਅਕਤੀ ਅਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਜਿੰਮੀ ਕਾਰਟਰ ਆ ਰਿਹਾ ਸੀ, ਉਸ ਸਮੇਂ ਪਿੰਡ ਵਿਚ ਸਫਾਈ ਹੋਣ ਲੱਗੀ ਸੀ।
ਸੁਰੱਖਿਆ ਬਲਾਂ ਦੀ ਆਵਾਜਾਈ ਵੱਧ ਗਈ ਸੀ। ਇਥੋਂ ਤਕ ਕਿ ਗੁਹਾਰਿਆਂ ਨੂੰ ਵੀ ਰੰਗ ਕੀਤੇ ਗਏ ਸਨ। ਅਤਰ ਸਿੰਘ ਨੇ ਦੱਸਿਆ ਕਿ ਜਿਮੀ ਕਾਰਟਰ ਦੀ ਮਾਂ ਲਿਲਿਅਨ ਕਾਰਟਰ ਆਜ਼ਾਦੀ ਤੋਂ ਪਹਿਲਾਂ ਇਸ ਪਿੰਡ ਵਿੱਚ ਆਇਆ ਕਰਦੀ ਸੀ, ਕਿਉਂਕਿ ਉਹ ਇੱਕ ਨਰਸ ਸੀ ਅਤੇ ਨਾਲ ਹੀ ਇੱਕ ਸਮਾਜ ਸੇਵਕ ਵੀ ਸੀ।
ਦੂਜੇ ਵਿਸ਼ਵ ਯੁੱਧ ਦੌਰਾਨ, ਲਿਲੀਅਨ ਕਾਰਟਰ ਇਸ ਪਿੰਡ ਵਿੱਚ ਜੈਲਦਾਰ ਦੇ ਘਰ ਠਹਿਰਿਆ ਕਰਦੀ ਸੀ। ਇਹੀ ਕਾਰਨ ਹੈ ਕਿ ਜਦੋਂ ਜਿਮੀ ਕਾਰਟਰ ਭਾਰਤ ਦਾ ਦੌਰਾ ਕਰ ਰਿਹਾ ਸੀ, ਤਾਂ ਉਸਦੀ ਮਾਤਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਜ਼ਰੂਰ ਇਸ ਪਿੰਡ ਵਿੱਚ ਜਾਣਾ ਚਾਹੀਦਾ ਹੈ।
ਦੌਲਤਪੁਰ ਨਸੀਰਾਬਾਦ ਦਾ ਨਾਂਅ ਬਦਲ ਕੇ ਰੱਖਿਆ ਕਾਰਟਰਪੁਰੀ