ਦੱਸ ਦਈਏ, ਤਿੰਨ ਮੈਂਬਰੀ ਗਿਰੋਹ ਦੀ ਪਛਾਣ ਰਾਜਵੀਰ, ਸੰਜੂ ਅਤੇ ਅੰਜੂ ਵਜੋਂ ਹੋਈ ਹੈ। ਦੱਸ ਦਈਏ, ਇੰਨ੍ਹਾਂ ਚੋਰਾਂ ਦਾ ਗਿਰੋਹ ਇਲੈਕਟ੍ਰਾਨਿਕ ਜਾਣਕਾਰੀ ਲੈ ਕੇ ਪਹਿਲਾਂ ਕਪੜਿਆਂ ਦੇ ਸ਼ੋਅਰੂਮ ਦੀ ਰੇਕੀ ਕਰਦੇ ਸਨ ਜਿਸ ਤੋਂ ਬਾਅਦ ਰਾਤ ਨੂੰ ਦੁਕਾਨਾਂ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਇਸ ਗੈਂਗ ਦੇ ਮੁਖੀ ਦਾ ਨਾਂਅ ਫ਼ਰਮਾਨ ਹੈ ਜੋ ਫਿਲਹਾਲ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹੈ। ਉਸ ਦੇ ਕਹਿਣੇ 'ਤੇ ਹੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
ਜ਼ਿਕਰਯੋਗ ਹੈ ਕਿ ਇਹ ਗਿਰੋਹ ਦਿਨ ਦੇ ਵੇਲੇ ਪਤੀ-ਪਤਨੀ ਬਣ ਕੇ ਸ਼ੋਅਰੂਮ 'ਚ ਜਾਂਦੇ ਸਨ ਤੇ ਸਾਰੀ ਜਾਣਕਾਰੀ ਲੈ ਕੇ ਆ ਜਾਂਦੇ ਸਨ ਤੇ ਰਾਤ ਨੂੰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਇਸ ਗਿਰੋਹ ਨੂੰ ਬੰਟੀ-ਬਬਲੀ ਤੇ ਉਸ ਦੇ ਸਾਥੀਆਂ ਦਾ ਗੈਂਗ ਕਿਹਾ ਜਾਂਦਾ ਹੈ। ਪੁਲਿਸ ਨੇ ਤਿੰਨਾਂ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਪਤੀ-ਪਤਨੀ ਬਣ ਕੇ ਲੈਂਦੇ ਸਨ ਜਾਣਕਾਰੀ, ਫਿਰ ਦਿੰਦੇ ਸਨ ਵਾਰਦਾਤ ਨੂੰ ਅੰਜਾਮ
ਨਵੀਂ ਦਿੱਲੀ: ਰਾਜਧਾਨੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੈਂਬਰਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਤਿੰਨ ਮੈਂਬਰਾਂ ਕੋਲੋਂ ਮਹਿੰਗੀਆਂ ਕਾਰਾਂ, ਵਿਦੇਸ਼ੀ ਮੋਟਰਸਾਇਕਲ, ਮਹਿੰਗ ਕਪੜੇ ਅਤੇ 15 ਲੱਖ ਰੁਪਏ ਬਰਾਮਦ ਕੀਤੇ ਹਨ।
ਫ਼ਾਇਲ ਫ਼ੋਟੋ