ਪੰਜਾਬ

punjab

ETV Bharat / bharat

ਆਖਿਰ ਕਿੱਥੇ ਗਏ ਲਾਪਤਾ ਹੋਈ ਕਿਸ਼ਤੀ 'ਚ ਸਵਾਰ 243 ਲੋਕ?

ਭਾਰਤ ਤੋਂ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਰਨਾਂ ਦੇਸ਼ਾਂ ਵਿੱਚ ਲਿਜਾਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸੇ ਕੜੀ ਵਿੱਚ ਕੇਰਲ ਤੋਂ ਦੂਜੇ ਦੇਸ਼ ਜਾਣ ਲਈ ਵੱਡੀ ਗਿਣਤੀ ਵਿੱਚ ਕਿਸ਼ਤੀ 'ਚ ਸਵਾਰ ਹੋ ਕੇ ਨਿਕਲੇ ਲੋਕ ਅਚਾਨਕ ਲਾਪਤਾ ਹੋ ਗਏ। ਪੁਲਿਸ, ਜਾਂਚ ਏਜੰਸੀਆਂ ਸਮੇਤ ਪਰਿਵਾਰ ਇਸ ਬਾਰੇ 'ਚ ਕੁਝ ਵੀ ਪਤਾ ਨਹੀਂ ਲਗਾ ਪਾ ਰਹੇ ਹਨ।

ਲਾਪਤਾ ਹੋਈ 243 ਲੋਕਾਂ ਨਾਲ ਭਰੀ ਕਿਸ਼ਤੀ

By

Published : Jun 21, 2019, 3:05 PM IST

Updated : Jun 21, 2019, 3:13 PM IST

ਕੋਚੀ : ਕੇਰਲ ਤੋਂ ਦੂਜੇ ਦੇਸ਼ ਜਾਣ ਲਈ ਵੱਡੀ ਗਿਣਤੀ ਵਿੱਚ ਕਿਸ਼ਤੀ 'ਚ ਸਵਾਰ ਹੋ ਕੇ ਨਿਕਲੇ ਲੋਕ ਅਚਾਨਕ ਲਾਪਤਾ ਹੋ ਗਏ। ਲੰਬੇ ਸਮੇਂ ਦੀ ਜਾਂਚ ਤੋਂ ਬਾਅਦ ਵੀ ਪੁਲਿਸ ਅਤੇ ਖ਼ੁਫੀਆ ਏਜੰਸੀਆਂ ਕਿਸ਼ਤੀ 'ਚ ਸਵਾਰ 243 ਲੋਕਾਂ ਨੂੰ ਨਹੀਂ ਲਭ ਸਕੀਆਂ।

ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲਗਾ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿੱਚ ਇੱਕ ਪਲਾਨ ਦੇ ਤਹਿਤ ਗੈਰ ਕਾਨੂੰਨੀ ਤਰੀਕੇ ਨਾਲ ਬੱਚਿਆਂ ਅਤੇ ਔਰਤਾਂ ਸਮੇਤ ਲਗਭਗ 243 ਲੋਕਾਂ ਨੂੰ ਸਮੁੰਦਰੀ ਰਾਹ ਰਾਹੀਂ ਬਾਹਰ ਲਿਜਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਲਾਪਤਾ ਕਿਸ਼ਤੀ ਵਿੱਚ ਦਿੱਲੀ, ਕੇਰਲ, ਤਮਿਲਨਾਡੂ ਅਤੇ ਸ਼੍ਰੀਲੰਕਾ ਦੇ ਲੋਕ ਵੀ ਸਵਾਰ ਸਨ। ਇਸ ਯਾਤਰਾ ਲਈ ਪ੍ਰਤੀ ਵਿਅਕਤੀ 3 ਲੱਖ ਰੁਪਏ ਖ਼ਰਚ ਕੀਤੇ ਗਏ ਸਨ।

ਅਜੇ ਤੱਕ ਇਹ ਨਹੀਂ ਪਤਾ ਲਗਾਇਆ ਜਾ ਸਕਿਆ ਹੈ ਇਹ ਲੋਕ ਕਿੱਥੇ ਗਾਇਬ ਹੋ ਗਏ। ਕੇਰਲ ਪੁਲਿਸ, ਖ਼ੁਫੀਆ ਏਜੰਸੀਆਂ, ਸਮੁੰਦਰੀ ਫੌਜ ਅਤੇ ਪਰਿਵਾਰਕ ਮੈਂਬਰ ਇਸ ਬਾਰੇ ਕੁਝ ਵੀ ਜਾਣਕਾਰੀ ਹਾਸਲ ਨਹੀਂ ਕਰ ਸਕੇ।

ਫਿਲਹਾਲ ਇਸ ਮਾਮਲੇ ਦੇ ਸੁਲਝਣ ਦੀ ਕੋਈ ਉਮੀਦ ਨਹੀਂ ਦਿਖਾਈ ਦੇ ਰਹੀ। ਇਸ ਮਾਮਲੇ ਦੇ ਮੁੱਖ ਜਾਂਚ ਅਧਿਕਾਰੀ ਨੇ ਦੱਸਿਆ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਉਨ੍ਹਾਂ ਨੇ ਸ਼ੱਕ ਦੇ ਆਧਾਰ ਉੱਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਅਜੇ ਤੱਕ ਕੋਈ ਸੁਰਾਗ਼ ਹੱਥ ਨਹੀਂ ਲੱਗ ਸਕਿਆ ਹੈ। 5 ਮਹੀਨੇ ਬਾਅਦ ਵੀ ਧਾਇਆ ਮਾਥਾ- 2 ਨਾਂਅ ਦੀ ਕਿਸ਼ਤੀ ਗਾਇਬ ਹੈ ਤੇ ਕਿਸ਼ਤੀ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਆਏ ਦਿਨ ਭਾਰਤ ਦੇ ਉੱਤਰੀ ਸਮੁੰਦਰੀ ਕਿਨਾਰੇ ਉੱਤੇ ਲੋਕਾਂ ਦੇ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਬੂਟ, ਕੱਪੜੇ, ਭੋਜਨ ਦੇ ਪੈਕਟ ਆਦਿ ਮਿਲਦੇ ਰਹਿੰਦੇ ਹਨ। ਜੋ ਕਿ ਇਹ ਦਰਸਾਉਂਦੇ ਹਨ ਕਿ ਆਏ ਦਿਨ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਸਮੁੰਦਰੀ ਰਾਹ ਤੋਂ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ। ਅਜਿਹੇ ਮਾਮਲੇ ਇੰਟੈਲੀਜੈਂਸ ਏਜੰਸੀਆਂ ਅਤੇ ਦੇਸ਼ ਦੀ ਸਰਕਾਰ ਲਈ ਵੱਡਾ ਝਟਕਾ ਹੈ।

ਗੌਰਤਲਬ ਹੈ ਕਿ ਇਨ੍ਹਾਂ ਪਰਿਵਾਰਾਂ ਨੇ ਗਾਇਬ ਹੋ ਚੁੱਕੇ ਮੈਂਬਰਾਂ ਨੂੰ ਲੱਭਣ ਲਈ ਪਿਛਲੇ ਕਈ ਮਹੀਨਿਆਂ ਵਿੱਚ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਭੇਜੇ ਹਨ। ਵੀਰਵਾਰ ਨੂੰ ਵੀ ਉਹ ਦਿੱਲੀ ਦੇ ਇੰਡੀਆ ਗੇਟ 'ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਉਣ ਲਈ ਪਹੁੰਚੇ।

Last Updated : Jun 21, 2019, 3:13 PM IST

ABOUT THE AUTHOR

...view details