ਪੰਜਾਬ

punjab

By

Published : Mar 17, 2019, 9:58 AM IST

ETV Bharat / bharat

ਮੋਦੀ ਦੀ ਮੌਜੂਦਗੀ 'ਚ ਭਾਜਪਾ ਚੋਣ ਕਮੇਟੀ ਦੀ ਹੋਈ ਬੈਠਕ

ਰਾਜਧਾਨੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅੱਠ ਘੰਟਿਆਂ ਤੱਕ ਚਲੀ ਬੈਠਕ। ਇਸ ਦੌਰਾਨ ਪਾਰਟੀ ਦੇ ਉਮੀਦਵਾਰਾਂ ਦੇ ਨਾਂਅ ਐਲਾਨਣ 'ਤੇ ਕੀਤੀ ਗਈ ਚਰਚਾ।

ਬੈਠਕ 'ਚ ਸ਼ਾਮਲ ਹੋਏ ਮੋਦੀ ਤੇ ਅਮਿਤ ਸ਼ਾਹ

ਨਵੀਂ ਦਿੱਲੀ: ਰਾਜਧਾਨੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ। ਸੂਤਰਾਂ ਮੁਤਾਬਕ ਇਸ ਬੈਠਕ 'ਚ ਲਗਭਗ ਅੱਠ ਘੰਟੇ ਤੱਕ ਕਈ ਸੀਟਾਂ ਦੇ ਉਮੀਦਵਾਰਾਂ ਦੇ ਨਾਂਅ ਐਲਾਨਣ ਬਾਰੇ ਚਰਚਾ ਕੀਤੀ ਗਈ। ਹਾਲਾਂਕਿ ਇਸ ਵਾਰ ਪਾਰਟੀ ਬਿਹਾਰ ਦੇ ਭਾਗਲਪੁਰ ਦੀ ਸੀਟ ਜੇਡੀਯੂ ਦੇ ਨਾਂਅ ਕਰਨ ਲਈ ਸਹਿਮਤ ਹੋ ਗਈ ਹੈ।


ਦੱਸ ਦਈਏ, ਪਿਛਲੀ ਵਾਰ ਭਾਗਲਪੁਰ ਸੀਟ 'ਤੇ ਭਾਜਪਾ ਦੇ ਸ਼ਾਹਨਵਾਜ ਹੁਸੈਨ ਉਮੀਦਵਾਰ ਸਨ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਸ ਵਾਰ ਪਟਨਾ ਸਾਹਿਬ ਤੋਂ ਚੋਂਣ ਲੜਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਆਰਾ ਤੋਂ ਆਰ.ਕੇ. ਸਿੰਘ, ਪੂਰਬੀ ਚੰਪਾਰਣ ਤੋਂ ਰਾਧਾ ਮੋਹਨ ਸਿੰਘ ਤੇ ਪੱਛਮੀ ਚੰਪਾਰਣ ਤੋਂ ਸੰਜੇ ਜਾਏਸਵਾਲ ਦੇ ਨਾਂਅ 'ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ। ਉੱਥੇ ਹੀ ਪਾਰਟੀ ਨੇ ਮੁੰਬਈ ਸੈਂਟਰਲ ਤੋ ਪੂਨਮ ਮਹਾਜਨ ਤੇ ਉੱਤਰ ਪੂਰਬੀ ਮੁੰਬਈ ਤੋਂ ਕਿਰੀਟ ਸੌਮਯਾ ਨੂੰ ਚੋਣ ਲੜਾਉਣ ਦਾ ਫ਼ੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਸੀਟਾਂ ਦੇ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੀਤੀ ਗਈ ਸੀ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਅਰੁਣ ਜੇਤਲੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਕਿਰਨ ਰਿਜਿਜੂ ਸਣੇ ਹੋਰ ਵੀ ਕਈ ਵੱਡੇ ਆਗੂ ਸ਼ਾਮਲ ਸਨ।

ABOUT THE AUTHOR

...view details