ਪੰਜਾਬ

punjab

By

Published : Jun 18, 2019, 12:01 PM IST

Updated : Jun 18, 2019, 3:05 PM IST

ETV Bharat / bharat

ਪੀੜਤ ਸਿੱਖ ਆਟੋ ਚਾਲਕ ਨੇ ਸੁਣਾਈ ਦਿੱਲੀ ਪੁਲਿਸ ਦੀ ਧੱਕੇਸ਼ਾਹੀ ਦੀ ਕਹਾਣੀ

ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਪਿਓ-ਪੁੱਤ ਨਾਲ ਹੋਈ ਮਾਰ-ਕੁੱਟ ਦਾ ਮਾਮਲਾ ਭਖਿਆ ਹੋਇਆ ਹੈ। ਪੁਲਿਸ ਨੇ ਇਸ ਸਬੰਧੀ ਕਰਾਸ FIR ਵੀ ਦਰਜ ਕੀਤੀ ਹੈ। ਪੀੜਤ ਸਰਬਜੀਤ ਸਿੰਘ ਨੇ ਉਸ ਦਿਨ ਆਪਣੇ ਨਾਲ ਹੋਈ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਹੈ।

ਫ਼ੋਟੋ

ਨਵੀਂ ਦਿੱਲੀ: ਦਿੱਲੀ ਵਿੱਚ ਸਿੱਖ ਪਿਉ-ਪੁੱਤ ਨਾਲ ਪੁਲਿਸ ਵੱਲੋਂ ਮਾਰ-ਕੁੱਟ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਸੜਕ 'ਤੇ ਭੀੜ ਵਿੱਚ ਸਿੱਖ ਪਿਓ-ਪੁੱਤ ਦੀ ਸ਼ਰ੍ਹੇਆਮ ਕੁੱਟਮਾਰ ਕੀਤੀ ਗਈ। ਇਸ ਸਬੰਧੀ ਪੀੜਤ ਸਰਬਜੀਤ ਸਿੰਘ ਨੇ ਸਾਰੀ ਘਟਨਾ ਬਾਰੇ ਦੱਸਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਇੱਕ ਪਾਸੇ ਖੜੀ ਸੀ। ਪੁਲਿਸ ਦੀ ਜਿਪਸੀ ਆਈ ਤੇ ਉਨ੍ਹਾਂ ਦੇ ਟੈਂਪੂ ਦੇ ਬਿਲਕੁਲ ਨਾਲ ਆ ਕੇ ਰੁਕੀ। ਇਸ ਦੌਰਾਨ ਜਿਪਸੀ ਦੀ ਟੈਂਪੂ ਨਾਲ ਹਲਕੀ ਟੱਕਰ ਹੋ ਗਈ।

ਵੀਡੀਓ

ਪੁਲਿਸ ਨੇ ਉਨ੍ਹਾਂ ਨੂੰ ਡੰਡਾ ਦਿਖਾਇਆ ਤੇ ਗਾਲ਼ਾਂ ਵੀ ਕੱਢੀਆਂ। ਮਗਰੋਂ ਜਿਪਸੀ ਅੱਗੇ ਚਲੀ ਗਈ ਤੇ ਥਾਣੇ ਦੇ ਅੱਗੇ ਜਾ ਕੇ ਫਿਰ ਰੁਕ ਗਈ। ਹੁਣ ਪਿੱਛੇ ਸਰਬਜੀਤ ਸਿੰਘ ਤੇ ਉਨ੍ਹਾਂ ਦਾ ਪੁੱਤਰ ਟੈਂਪੂ ਲੈ ਕੇ ਆ ਰਹੇ ਸੀ। ਪੁਲਿਸ ਨੇ ਫਿਰ ਉਨ੍ਹਾਂ ਨੂੰ ਗੁੱਸਾ ਦਿਖਾਉਂਦਿਆਂ ਗੱਡੀ ਸਾਈਡ 'ਤੇ ਲਾਉਣ ਲਈ ਕਿਹਾ। ਫ਼ਿਰ ਥਾਣੇ ਵਿੱਚੋਂ ਹੋਰ ਪੁਲਿਸ ਬੁਲਾ ਲਈ ਤੇ ਉਨ੍ਹਾਂ ਦੋਵਾਂ ਪਿਉ-ਪੁੱਤ ਨੂੰ ਸ਼ਰ੍ਹੇਆਮ ਕੁੱਟਣਾ ਸ਼ੁਰੂ ਕਰ ਦਿੱਤਾ।

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਦੀ ਸ਼ੁਰੂਆਤ ਪੀੜਤ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਸੀ। ਪੁਲਿਸ ਦੀ ਗੱਡੀ ਹਲਕਾ ਜਿਹਾ ਸਰਬਜੀਤ ਸਿੰਘ ਦੇ ਟੈਂਪੂ ਨਾਲ ਟਕਰਾ ਗਈ ਸੀ। ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪੁਲਿਸ ਪਾਰਟੀ 'ਤੇ ਹਮਲਾ ਹੋਇਆ, ਉਸ ਤੋਂ ਬਾਅਦ ਪੁਲਿਸ ਵਾਲਿਆਂ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਨਾਬਾਲਿਗ ਪੁੱਤਰ ਦੀ ਕੁੱਟਮਾਰ ਕੀਤੀ ਜੋ ਕਿ ਬਿਲਕੁਲ ਗੈਰ ਪੇਸ਼ੇਵਾਰਾਨਾ ਹੈ। ਹੁਣ ਪੁਲਿਸ ਵੱਲੋਂ ਇਸ ਮਾਮਲੇ 'ਤੇ ਕਰਾਸ FIR ਦਰਜ ਕੀਤੀ ਗਈ ਹੈ।

Last Updated : Jun 18, 2019, 3:05 PM IST

ABOUT THE AUTHOR

...view details