ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਵੱਲੋਂ ਵਿੱਤ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਖ਼ੁਸ਼ਖਬਰੀ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਮੰਗਲਵਾਰ ਨੂੰ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਾਉਣ ਦੀ ਮਿਤੀ ਵਧਾ ਕੇ 31 ਅਗਸਤ ਕਰ ਦਿੱਤੀ ਹੈ।
ਇਸ ਗੱਲ ਦੀ ਜਾਣਕਾਰੀ ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਆਪਣੇ ਪ੍ਰੈਸ ਬਿਆਨ 'ਚ ਦਿੱਤੀ। ਇਸ ਦੇ ਨਾਲ ਹੀ ਵਿੱਤ ਮੰਤਰਾਲੇ ਨੇ ਇਸ ਸੂਚਨਾ ਬਾਰੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਪ੍ਰੋਪਰਟੀ ਟੈਕਸ ਨਾ ਭਰਨ 'ਤੇ ਡੋਮੀਨੌਜ਼ ਵਰਗੀਆਂ ਨਾਮੀ ਹੱਟੀਆਂ ਸੀਲ
ਟੈਕਸ ਸਲਾਹਕਾਰ ਕੇਸੀ ਗੋਦੁਕਾ ਨੇ ਦੱਸਿਆ ਕਿ ਜਦੋਂ ਤੁਸੀਂ ਰਿਟਰਨ ਫਾਈਲ ਕਰਦੇ ਹੋ ਤਾਂ ਟੀਡੀਐਸ ਜਾਂ ਹੋਰਨਾਂ ਰੂਪ 'ਚ ਵੱਧ ਚੁਕਾਏ ਗਏ ਟੈਕਸ ਨੂੰ ਟੈਕਸ ਵਿਭਾਗ ਵਾਪਸ ਮੋੜ ਦਿੰਦਾ ਹੈ। ਮੋੜੀ ਜਾਣ ਵਾਲੀ ਰਕਮ ਦੇ ਨਾਲ ਵਿਭਾਗ ਉਸ ਰਕਮ 'ਤੇ ਵਿਆਜ ਵੀ ਦਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਰੀ ਨਾਲ ਭਰੀ ਜਾਣ ਵਾਲੀ ਰਿਟਰਨ 'ਤੇ ਵਿਭਾਗ ਵੱਲੋਂ ਵਿਆਜ ਨਹੀਂ ਦਿੱਤਾ ਜਾਂਦਾ।