ਜਲੰਧਰ: :ਇਟਲੀ ਦੇ ਮਿਲਾਨ ਸ਼ਹਿਰ ਤੋਂ ਕਰੀਬ ਹਜ਼ਾਰ ਕਿੱਲੋਮੀਟਰ ਦੀ ਦੂਰੀ 'ਤੇ ਪਾਵੀਆ ਦੇ ਕੋਲ ਇੱਕ ਡੇਅਰੀ ਫਾਰਮ ਵਿੱਚ ਗੋਬਰ ਟੈਂਕ 'ਚ ਡਿੱਗਣ ਨਾਲ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਚਾਰੋਂ ਭਾਰਤੀ ਹੀ ਪੰਜਾਬ ਦੇ ਹੀ ਰਹਿਣ ਵਾਲੇ ਸਨ। ਜਾਂਚ ਟੀਮ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਚਾਰੋਂ ਭਾਰਤੀਆਂ ਦੇ ਮ੍ਰਿਤਕ ਦੇਹਾਂ ਨੂੰ ਟੈਂਕ 'ਚੋਂ ਕੱਢਿਆ। ਮ੍ਰਿਤਕਾਂ ਦੀ ਪਛਾਣ ਫਾਰਮ ਦੇ ਮਾਲਿਕ ਨੇ ਭਰਾ ਪ੍ਰੇਮ ਸਿੰਘ ਤੇ ਤਰਸੇਮ ਸਿੰਘ ਅਤੇ ਕੰਮ ਕਰਨ ਵਾਲੇ ਪਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਦੇ ਰੂਪ ਵਿੱਚ ਕੀਤੀ ਹੈ ਤੇ ਇਹ ਦੋਵੇਂ ਜਲੰਧਰ ਦੇ ਚੀਮਾ ਪਿੰਡ ਦੇ ਰਹਿਣ ਵਾਲੇ ਸਨ।
ਚੀਮਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਦਾ ਸਾਰਾ ਪਰਿਵਾਰ ਇਟਲੀ ਵਿੱਚ ਪਿਛਲੇ ਵੀਹ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਸਾਰਾ ਪਰਿਵਾਰ ਆਪਣੇ ਪਿੰਡ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਇੱਕ ਯੁਵਕ ਕੋਬਾਲਟ ਸਾਫ਼ ਕਰਦੇ ਹੋਏ ਉਸ 'ਚ ਡਿੱਗ ਪਿਆ ਤੇ ਬਾਕੀਆਂ ਤਿੰਨਾਂ ਨੇ ਵੀ ਉਸ ਨੂੰ ਬਚਾਉਣ ਲਈ ਜ਼ਹਿਰੀਲੀ ਗੈਸ ਦੇ ਗੋਬਰ ਟੈਂਕ 'ਚ ਛਾਲ ਮਾਰ ਦਿੱਤੀ ਤੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ।