ਪੰਜਾਬ

punjab

ETV Bharat / bharat

ਅਧੀਰ ਰੰਜਨ ਨੇ 'ਰਾਸ਼ਟਰਪਤਨੀ' ਵਾਲੀ ਟਿੱਪਣੀ ’ਤੇ ਰਾਸ਼ਟਰਪਤੀ ਤੋਂ ਮੰਗੀ ਮੁਆਫੀ

ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਤੋਂ ਮੁਆਫੀ ਮੰਗ ਲਈ ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਰਾਸ਼ਟਰਪਤੀ ਲਈ ‘ਰਾਸ਼ਟਰਪਤਨੀ’ ਵਰਗੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕੀਤੀ ਸੀ। ਚੌਧਰੀ ਨੇ ਦੱਸਿਆ ਕਿ ਉਸ ਦੀ ਜੀਭ ਫਿਸਲ ਗਈ ਸੀ (Adhir ranjan chowdhury apologises)।

ਅਧੀਰ ਰੰਜਨ ਨੇ ਰਾਸ਼ਟਰਪਤਨੀ ਵਾਲੀ ਟਿੱਪਣੀ ਤੇ ਮੰਗੀ ਮੁਆਫੀ
ਅਧੀਰ ਰੰਜਨ ਨੇ ਰਾਸ਼ਟਰਪਤਨੀ ਵਾਲੀ ਟਿੱਪਣੀ ਤੇ ਮੰਗੀ ਮੁਆਫੀ

By

Published : Jul 29, 2022, 9:25 PM IST

ਨਵੀਂ ਦਿੱਲੀ:ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਉਸ ਟਿੱਪਣੀ ਲਈ ਮੁਆਫੀ ਮੰਗੀ, ਜਿਸ 'ਚ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਰਾਸ਼ਟਰਪਤਨੀ ਕਹਿ ਕੇ ਸੰਬੋਧਿਤ ਕੀਤਾ ਸੀ। ਉਨ੍ਹਾਂ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਤੋਂ ਗਲਤੀ ਨਾਲ ਰਾਸ਼ਟਰਪਤੀ ਲਈ ਗਲਤ ਸ਼ਬਦ ਵਰਤਿਆ ਗਿਆ ਹੈ (Adhir ranjan chowdhury apologises)।

ਅਧੀਰ ਰੰਜਨ ਨੇ ਰਾਸ਼ਟਰਪਤਨੀ ਵਾਲੀ ਟਿੱਪਣੀ ਤੇ ਮੰਗੀ ਮੁਆਫੀ

ਚੌਧਰੀ ਨੇ ਕਿਹਾ, 'ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਇਹ ਜ਼ੁਬਾਨ ਫਿਸਲਣ ਕਾਰਨ ਹੋਇਆ ਹੈ। ਮੈਂ ਮੁਆਫੀ ਮੰਗਦਾ ਹਾਂ ਅਤੇ ਤੁਹਾਨੂੰ ਇਸ ਨੂੰ ਸਵੀਕਾਰ ਕਰਨ ਲਈ ਬੇਨਤੀ ਕਰਦਾ ਹਾਂ।' ਕਾਂਗਰਸ ਦੇ ਸੀਨੀਅਰ ਨੇਤਾ ਨੇ ਇਸੇ ਵਿਸ਼ੇ 'ਤੇ ਸ਼ਨੀਵਾਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ।

ਚੌਧਰੀ ਵੱਲੋਂ ਰਾਸ਼ਟਰਪਤੀ ਨੂੰ 'ਰਾਸ਼ਟਰਪਤਨੀ' ਵਜੋਂ ਸੰਬੋਧਨ ਕਰਨ 'ਤੇ ਵੀਰਵਾਰ ਨੂੰ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਇੱਕ ਦੂਜੇ 'ਤੇ ਤਿੱਖੇ ਹਮਲੇ ਕੀਤੇ ਅਤੇ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵੀ ਵਿਘਨ ਪਾਈ ਗਈ। ਭਾਜਪਾ ਨੇ ਕਾਂਗਰਸ ਨੂੰ 'ਆਦੀਵਾਸੀ ਵਿਰੋਧੀ, ਔਰਤਾਂ ਵਿਰੋਧੀ ਅਤੇ ਗਰੀਬ ਵਿਰੋਧੀ' ਕਰਾਰ ਦਿੰਦਿਆਂ ਕਿਹਾ ਸੀ ਕਿ ਮੁੱਖ ਵਿਰੋਧੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਭਾਜਪਾ ਦੇ ਕਈ ਆਗੂਆਂ ਵੱਲੋਂ ਸੋਨੀਆ ਗਾਂਧੀ ਦਾ ਅਪਮਾਨ ਕੀਤਾ ਗਿਆ ਸੀ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ਚੌਧਰੀ ਨੇ ਸਾਫ਼ ਕੀਤਾ ਸੀ ਕਿ ਉਨ੍ਹਾਂ ਦੇ ਮੂੰਹੋਂ ‘ਗਲਤੀ ਨਾਲ’ ਇੱਕ ਸ਼ਬਦ ਨਿਕਲ ਗਿਆ, ਜਿਸ ਨੂੰ ਭਾਜਪਾ ਰਾਈ ਦਾ ਪਹਾੜ ਬਣਾ ਰਹੀ ਹੈ। ਭਾਜਪਾ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਮੁਰਮੂ ਨੂੰ ਮਿਲ ਕੇ ਮੁਆਫੀ ਮੰਗਣਗੇ, ਪਰ ਇਨ੍ਹਾਂ 'ਪਖੰਡੀਆਂ' ਤੋਂ ਮੁਆਫੀ ਨਹੀਂ ਮੰਗ ਸਕਦੇ।

ਭਾਜਪਾ ਨੇ ਲੋਕ ਸਭਾ 'ਚ ਚੌਧਰੀ ਦੀ 'ਰਾਸ਼ਟਰਪਤਨੀ' ਵਾਲੀ ਟਿੱਪਣੀ ਅਤੇ ਕਾਂਗਰਸ ਵੱਲੋਂ ਸੋਨੀਆ ਨਾਲ ਵਿਵਹਾਰ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਸ਼ੁੱਕਰਵਾਰ ਨੂੰ ਕਾਰਵਾਈ 'ਚ ਵਿਘਨ ਪਿਆ।

ਇਹ ਵੀ ਪੜ੍ਹੋ:ਦ੍ਰੋਪਦੀ ਮੁਰਮੂ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ: ਦੋ ਕਬੀਲਿਆਂ ਦੇ ਸੰਘਰਸ਼ ਦੀ ਗਾਥਾ

ABOUT THE AUTHOR

...view details