ਪੰਜਾਬ

punjab

ETV Bharat / bharat

ਲਾਲ ਕਿਲ੍ਹਾ ਹਿੰਸਾ: ਜੰਮੂ ਤੋਂ ਕਿਸਾਨ ਆਗੂ ਮਹਿੰਦਰ ਸਿੰਘ ਸਣੇ 2 ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਜੰਮੂ ਕਸ਼ਮੀਰ ਯੂਨਾਈਟਿਡ ਫਾਰਮਰਜ਼ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਸਣੇ ਇੱਕ ਹੋਰ ਮੁਲਜ਼ਮ ਮੰਦੀਪ ਨੂੰ ਗ੍ਰਿਫਤਾਰ ਕੀਤਾ ਹੈ।

case of delhi violence
ਲਾਲ ਕਿਲ੍ਹਾ ਹਿੰਸਾ ਮਾਮਲੇ

By

Published : Feb 23, 2021, 10:08 AM IST

Updated : Feb 23, 2021, 10:55 AM IST

ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ਉੱਤੇ ਹੋਈ ਹਿੰਸਾ ਮਾਮਲੇ ਵਿੱਚ, ਦਿੱਲੀ ਪੁਲਿਸ ਨੇ ਜੰਮੂ ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਨੌਜਵਾਨ ਮੰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਜਮੂੰ ਤੋਂ ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਵਿੱਚ ਕੀਤੀਆਂ ਗਈਆਂ ਇਹ ਪਹਿਲੀਆਂ ਗ੍ਰਿਫ਼ਤਾਰੀਆਂ ਹਨ।

ਇਸ ਦੇ ਨਾਲ ਹੀ, ਮਹਿੰਦਰ ਸਿੰਘ ਦੇ ਨਾਲ ਇਕ ਹੋਰ ਨੌਜਵਾਨ ਮੰਦੀਪ ਦੀ ਵੀ ਗ੍ਰਿਫਤਾਰੀ ਕੀਤੀ ਗਈ।

ਲਾਲ ਕਿਲ੍ਹਾ ਹਿੰਸਾ ਮਾਮਲੇ

ਜਾਣਕਾਰੀ ਅਨੁਸਾਰ ਕ੍ਰਾਈਮ ਬ੍ਰਾਂਚ ਦੀ ਐਸਆਈਟੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਹਿੰਸਾ ਦੌਰਾਨ ਜੰਮੂ ਦਾ ਵਸਨੀਕ ਮਹਿੰਦਰ ਸਿੰਘ ਅਤੇ ਮੰਦੀਪ ਵੀ ਮੌਜੂਦ ਸੀ। ਉਹ ਜੰਮੂ-ਕਸ਼ਮੀਰ ਕਿਸਾਨ ਫਰੰਟ ਦਾ ਪ੍ਰਧਾਨ ਹੈ।

ਇਸ ਜਾਣਕਾਰੀ 'ਤੇ ਪੁਲਿਸ ਟੀਮ ਨੇ ਸੋਮਵਾਰ ਨੂੰ ਛਾਪਾ ਮਾਰਿਆ ਅਤੇ ਦੋਨਾਂ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਹੋਰ ਪੁੱਛਗਿੱਛ ਕੀਤੇ ਜਾਵੇਗੀ, ਤਾਂ ਜੋ ਹੋਰ ਖੁਲਾਸੇ ਹੋ ਸਕਣ।

ਦੋਵੇਂ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ ਕੀਤੇ ਗਏ

ਇਸ ਜਾਣਕਾਰੀ 'ਤੇ ਸੋਮਵਾਰ ਰਾਤ ਨੂੰ ਪੁਲਿਸ ਟੀਮ ਨੇ ਜੰਮੂ ਪੁਲਿਸ ਦੀ ਮਦਦ ਨਾਲ ਛਾਪਾ ਮਾਰਿਆ ਅਤੇ ਮਹਿੰਦਰ ਅਤੇ ਮਨਦੀਪ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਨੂੰ ਹੋਰ ਪੁੱਛਗਿੱਛ ਲਈ ਦਿੱਲੀ ਲਿਆਂਦਾ ਗਿਆ ਹੈ। ਇੱਥੇ ਪੁਲਿਸ ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਇਸ ਹਿੰਸਾ ਵਿੱਚ ਉਨ੍ਹਾਂ ਦੇ ਨਾਲ ਕੌਣ ਸ਼ਾਮਲ ਸੀ।

ਟੂਲਕਿਟ ਮਾਮਲਾ: ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ

Last Updated : Feb 23, 2021, 10:55 AM IST

ABOUT THE AUTHOR

...view details