ਮਹਾਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਵੱਲੋਂ ਅੰਮ੍ਰਿਤਸਰ ਵਿੱਚ 400 ਪੌਂਡ ਦੇ ਕੇਕ ਦਾ ਲਗਾਇਆ ਲੰਗਰ - 400 POUND CAKE SERVED AT LANGAR
🎬 Watch Now: Feature Video
Published : Feb 27, 2025, 4:26 PM IST
ਅੰਮ੍ਰਿਤਸਰ: ਸ਼ਿਵਰਾਤਰੀ ਤੋਂ ਅਗਲੇ ਦਿਨ ਅੰਮ੍ਰਿਤਸਰ ਹਾਲ ਗੇਟ ਵਿਖੇ ਸ਼ਿਵ ਭਗਤਾਂ ਵੱਲੋਂ ਮਹਾਸ਼ਿਵਰਾਤਰੀ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਅਤੇ ਇਸ ਦੇ ਵਿੱਚ ਖਾਸ 400 ਪੌਂਡ ਦਾ ਕੇਕ ਦਾ ਵੀ ਲੰਗਰ ਲਗਾਇਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਸੰਸਥਾ ਹੈ। ਜਿਸਦਾ ਨਾਮ ਹੈ ਅਮਰਨਾਥ ਸੇਵਾ ਮੰਡਲ ਅਤੇ ਉਹ ਹਰ ਸਾਲ ਹੀ ਅਮਰਨਾਥ ਵਿਖੇ ਵੀ ਲੰਗਰ ਲਗਾਉਂਦੇ ਹਨ ਅਤੇ ਉਹ ਪਿਛਲੇ 25 ਸਾਲਾਂ ਤੋਂ ਅੰਮ੍ਰਿਤਸਰ ਵਿੱਚ ਵੀ ਸ਼ਿਵਰਾਤਰੀ ਮੌਕੇ ਲੰਗਰ ਲਗਾਉਂਦੇ ਆ ਰਹੇ ਹਨ। ਇਸੇ ਤਹਿਤ ਅੱਜ ਉਨ੍ਹਾਂ ਨੇ 400 ਪੌਂਡ ਦਾ ਕੇਕ ਤਿਆਰ ਕੀਤਾ ਹੈ ਅਤੇ ਇਸ ਕੇਕ ਵਿੱਚ ਖਾਸ ਗੱਲ ਇਹ ਹੈ ਕਿ ਇਨ੍ਹਾਂ ਵੱਲੋਂ ਕੇਕ ਵਿੱਚ ਕੈਲਾਸ਼ ਪਰਬਤ ਦੀ ਦਿੱਖ ਦਿਖਾਈ ਗਈ ਹੈ ਜੋ ਕਿ ਹਰ ਇੱਕ ਨੂੰ ਆਪਣੇ ਵੱਲ ਕੇਂਦਰਿਤ ਕਰਦਾ ਹੈ।