ਝੋਨੇ ਦੇ ਸੀਜ਼ਨ 'ਚ ਜੀਵਾਣੂ ਖਾਦ ਵਰਤਣ ਨਾਲ ਵਧੇਗਾ ਦੋ ਤੋਂ ਤਿੰਨ ਫੀਸਦੀ ਝਾੜ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਸਥਾਈ ਖੇਤੀ ਦੇ ਵਿੱਚ ਜੀਵਾਣੂ ਖਾਦਾਂ ਦਾ ਬੇਹਦ ਖਾਸ ਮਹੱਤਵ ਹੈ। ਭਾਵੇਂ ਜੀਵਾਣੂ ਖਾਦ ਹੋਵੇ ਜਾਂ ਫਿਰ ਜੈਵਿਕ ਖਾਦਾ ਹੋਣ ਇਸ ਨਾਲ ਨਾ ਸਿਰਫ ਫਸਲ ਦੇ ਝਾੜ ਤੇ ਅਸਰ ਪੈਂਦਾ ਹੈ ਸਗੋਂ ਮਿੱਟੀ ਦੀ ਗੁਣਵੱਤਾ ਅਤੇ ਵਾਤਾਵਰਨ ਨੂੰ ਫਸਲ ਪ੍ਰਭਾਵੀ ਬਣਾਉਣ ਦੇ ਲਈ ਵੀ ਜੀਵਾਣੂ ਖਾਦਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਜੀਵਾਣੂ ਖਾਦ ਉਹ ਖਾਦ ਹੈ, ਜਿਸ ਵਿੱਚ ਲਾਭਦਾਇਕ ਸੂਖਮ ਜੀਵ ਹੁੰਦੇ ਹਨ ਜੋ ਪੌਦਿਆਂ ਨੂੰ ਪੌਸ਼ਟਿਕ ਤੱਤ ਮੁਹਈਆ ਕਰਵਾਉਣ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਜਵਾਣੂ ਖਾਦਾਂ ਨੂੰ ਬੀਜ, ਪਨੀਰੀ ਜਾਂ ਫਿਰ ਮਿੱਟੀ ਦੇ ਵਿੱਚ ਲਾਉਣ ਦੇ ਨਾਲ ਇਹ ਜੀਵਾਣੂ ਪੌਦਿਆਂ ਨੂੰ ਖੁਰਾਕੀ ਤੱਤ ਜਿਵੇਂ ਕਿ ਨਾਈਟਰੋਜਨ ਅਤੇ ਫਾਸਫੋਰਸ ਆਦ ਦੀ ਪੂਰਤੀ ਕਰਦੇ ਹਨ ਅਤੇ ਪੌਦਿਆਂ ਦੇ ਵਿਕਾਸ ਦੇ ਲਈ ਮਦਦ ਕਰਦੇ ਹਨ। ਜੀਵਾਣੂ ਖਾਦ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜੋ ਕਿ ਤੁਹਾਨੂੰ ਨੇੜਲੇ ਕ੍ਰਿਸ਼ੀ ਕੇਂਦਰ ਤੋ ਆਸਾਨੀ ਨਾਲ ਉਪਲਬਧ ਹੋ ਜਾਂਦੀਆਂ ਹਨ ਇਹਨਾਂ ਦੀਆਂ ਕੀਮਤਾਂ ਵੀ ਬਹੁਤ ਘੱਟ ਹੁੰਦੀਆਂ ਹਨ, ਪਰ ਫਾਇਦੇ ਬਹੁਤ ਜਿਆਦਾ ਨੇ। ਜੀਵਾਣੂ ਖਾਦਾਂ ਜੀਵਾਣੂਆਂ ਵੱਲੋਂ ਕੀਤੇ ਜਾਣ ਵਾਲੇ ਕੰਮ ਦੇ ਅਧਾਰ ਤੇ ਬਣਾਈਆਂ ਜਾਂਦੀਆਂ ਹਨ।
ਜੀਵਾਣੂ ਖਾਦ ਅਤੇ ਇਸ ਦੇ ਵਰਤਣ ਦੇ ਤਰੀਕੇ (Etv Bharat (ਪੱਤਰਕਾਰ, ਲੁਧਿਆਣਾ)) ਜੀਵਾਣੂ ਖਾਦਾਂ ਦੇ ਫਾਇਦੇ: ਜਵਾਣੂ ਖਾਦਾਂ ਦੇ ਵਿੱਚ ਫਾਸਫੋਰਸ ਅਤੇ ਨਾਈਟਰੋਜਨ ਆਦ ਦੇ ਭਰਪੂਰ ਤੱਤ ਹੁੰਦੇ ਹਨ ਜੋ ਕਿ ਤੁਹਾਡੀ ਮਿੱਟੀ ਦੀ ਗੁਣਵੱਤਾ ਨੂੰ ਵਧਾਉਂਦੀਆਂ ਹਨ ਅਤੇ ਫਸਲ ਦੇ ਝਾੜ ਨੂੰ ਵੀ ਵਧਾਉਣ ਚ ਮਦਦ ਕਰਦੀਆਂ ਹਨ ਇਹਨਾਂ ਹੀ ਨਹੀਂ ਫਸਲਾਂ ਨੂੰ ਰੋਗ ਮੁਕਤ ਕਰਨ ਦੇ ਵਿੱਚ ਵੀ ਜੀਵਾ ਨੂੰ ਖਾਦਾ ਕਾਫੀ ਸਹਾਈ ਹਨ। ਮਿੱਟੀ ਵਿੱਚ ਅਣਕੁਲੀ ਅਵਸਥਾ ਦੇ ਵਿੱਚ ਪਈ ਫਾਸਫੋਰਸ ਨੂੰ ਬੂਟੇ ਵਰਤ ਨਹੀਂ ਸਕਦੇ ਇਸ ਕਰਕੇ ਅਣਕੁਲੀ ਫਾਸਫੋਰਸ ਨੂੰ ਘੋਲਣਸ਼ੀਲ ਰੂਪ ਦੇ ਵਿੱਚ ਬਦਲ ਕੇ ਇਹ ਬੂਟੇ ਦੇ ਵਿਕਾਸ ਦੇ ਵਿੱਚ ਮਦਦ ਕਰਦੀਆਂ ਹਨ। ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਦੇ ਲਈ ਜੀਵਾਣੂ ਮਦਦ ਕਰਦੇ ਹਨ। ਇਸ ਤੋਂ ਇਲਾਵਾ ਫਸਲ ਤੋਂ ਵਧੇਰੇ ਝਾੜ ਲੈਣ ਲਈ ਨਾਈਟਰੋਜਨ ਇੱਕ ਅਹਿਮ ਭੂਮਿਕਾ ਅਦਾ ਕਰਦੀ ਹੈ ਵਾਯੂਮੰਡਲ ਦੇ ਵਿੱਚ ਤਕਰੀਬਨ 78 ਫੀਸਦੀ ਮੈਟਰੋਜਨ ਹੈ ਪਰ ਬੂਟੇ ਇਸ ਹਵਾ ਵਿਚਲੀ ਨਟਰੀਜਨ ਨੂੰ ਵਰਤਨ ਚ ਅਸਮਰਥ ਹੁੰਦੇ ਹਨ ਨਾਈਟਰੋਜਨ ਜਮਾ ਕਰਨ ਵਾਲੇ ਜਵਾਨੋ ਹਵਾ ਵਿਚਲੀ ਨਟਰੇਜਰ ਨੂੰ ਪੌਦਿਆਂ ਤੱਕ ਮੁਹੱਈਆ ਕਰਵਾਉਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੀਵਾਣੂ ਖਾਦ ਦੀ ਮਾਹਿਰ ਡਾਕਟਰਾਂ ਦੇ ਮੁਤਾਬਿਕ ਫਸਲ ਦਾ ਦੋ ਤੋਂ ਤਿੰਨ ਫੀਸਦੀ ਤੱਕ ਵੱਧ ਝਾੜ ਪ੍ਰਾਪਤ ਹੋ ਸਕਦਾ ਹੈ ਖਾਸ ਕਰਕੇ ਝੋਨੇ ਦਾ ਸੀਜ਼ਨ ਹੁਣ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ। ਝੋਨਾ ਲਾਉਣ ਤੋਂ ਪਹਿਲਾਂ ਜੇਕਰ ਇਸ ਨੂੰ ਜੀਵਾਣੂ ਖਾਦ ਦੇ ਵਿੱਚ ਭਿੰਜੋ ਕੇ ਰੱਖਿਆ ਜਾਂਦਾ ਹੈ ਤਾਂ ਇਸ ਦੀ ਵਰਤੋਂ ਕਰਨ ਨਾਲ ਝਾੜ ਦੀ ਵੱਧ ਪ੍ਰਾਪਤੀ ਹੁੰਦੀ ਹੈ।
ਜੀਵਾਣੂ ਖਾਦ ਅਤੇ ਇਸ ਦੇ ਵਰਤਣ ਦੇ ਤਰੀਕੇ (Etv Bharat (ਪੱਤਰਕਾਰ, ਲੁਧਿਆਣਾ)) ਵੱਖ-ਵੱਖ ਕਲਚਰ: ਜੀਵਾਣੂ ਖਾਦ ਸੂਖਮ ਜੀਵਾ ਦੇ ਨਾਲ ਤਿਆਰ ਕੀਤੀ ਜਾਂਦੀ ਹੈ। ਸੂਖਮ ਜੀਵ ਇੱਕ ਤਰ੍ਹਾਂ ਦਾ ਰਸਾਇਣ ਹਨ ਜਿਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਲੈਬ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਕਲਚਰ ਤਿਆਰ ਕਰਨ ਤੋਂ ਬਾਅਦ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਅਜ਼ੋਟੋਬੈਕਟਰ ਅਤੇ ਰਾਈਜੋਬੀਅਮ ਨਾਈਟ੍ਰੋਜਨ ਜਮਾ ਕਰਨ ਵਾਲੇ ਜਿਵਾਣੂਆਂ ਦੀਆਂ ਮੁੱਖ ਉਦਾਹਰਨਾਂ ਹਨ। ਵੱਖ-ਵੱਖ ਫਸਲ ਦੇ ਲਈ ਵੱਖ-ਵੱਖ ਸੂਖਮ ਜੀਵਾਂ ਦੀ ਤਿਆਰ ਜੀਵਾਣੂ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਰਾਈਜੋਬੀਅਮ ਫਲੀਦਰ ਫਸਲਾਂ ਦੀਆਂ ਜੜਾਂ ਵਿੱਚ ਗੰਡਾ ਬਣਾ ਕੇ ਪੌਦਿਆਂ ਲਈ ਨਾਈਟ੍ਰੋਜਨ ਉਪਲਬਧ ਕਰਵਾਉਂਦੀ ਹੈ, ਜਿਸ ਨਾਲ ਫਲੀਦਾਰ ਸਬਜ਼ੀਆਂ ਲਈ ਕਾਫੀ ਫਾਇਦਾ ਹੁੰਦਾ ਹੈ। ਇਸੇ ਤਰ੍ਹਾਂ ਅਜ਼ੋਟੋਬੈਕਟਰ ਅਨਾਜ ਦੇ ਲਈ ਲਾਹੇਵੰਦ ਹੈ। ਇਸੇ ਤਰ੍ਹਾਂ ਕੰਸੋਰਸੀਅਮ ਜੀਵਾਣੂ ਖਾਦ ਲਾਭਦਾਇਕ ਜੀਵਾਣੂਆ ਦਾ ਸਮੂਹ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੱਖ-ਵੱਖ ਫਸਲਾਂ ਲਈ ਜੀਵਾਣੂ ਖਾਦ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਿਸ ਦੇ ਵਿੱਚ ਕਣਕ, ਮੱਕੀ, ਝੋਨਾ, ਗੰਨਾ, ਸਬਜ਼ੀਆਂ ਦੇ ਵਿੱਚ ਆਲੂ ਪਿਆਜ ਹਲਦੀ ਦਾਲਾਂ ਦੇ ਵਿੱਚ ਛੋਲੇ ਮਸਰ ਮੂੰਗੀ, ਮਾਂ ਅਤੇ ਅਰਹਰ ਆਦਿ ਸ਼ਾਮਿਲ ਹੈ।
ਝੋਨੇ ਦੇ ਸੀਜ਼ਨ 'ਚ ਜੀਵਾਣੂ ਖਾਦ ਵਰਤਣ ਨਾਲ ਵਧੇਗਾ ਦੋ ਤੋਂ ਤਿੰਨ ਫੀਸਦੀ ਝਾੜ (Etv Bharat (ਪੱਤਰਕਾਰ, ਲੁਧਿਆਣਾ)) ਕਿਵੇਂ ਵਰਤੀਏ ਜੀਵਾਣੂ ਖਾਦ:ਜੀਵਾਣੂ ਖਾਦ ਵਰਤਣ ਦੇ ਕਈ ਢੰਗ ਹਨ ਜਾਂ ਤਾਂ ਤੁਸੀਂ ਖੇਤ ਦੇ ਵਿੱਚ ਹੀ ਇਸ ਨੂੰ ਪਾਣੀ ਦੇ ਨਾਲ ਸਿੱਧੇ ਤੌਰ 'ਤੇ ਆਪਣੀ ਫਸਲ ਜਾਂ ਸਬਜ਼ੀਆਂ ਨੂੰ ਲਗਾ ਸਕਦੇ ਹੋ ਜਾਂ ਫਿਰ ਜਿਸ ਤਰ੍ਹਾਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਉਸਦੇ ਤਹਿਤ 250 ਗ੍ਰਾਮ ਜੀਵਾਣੂ ਖਾਦ ਨੂੰ ਅੱਗੇ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਉਸ ਅੰਦਰ ਘੱਟੋ ਘੱਟ 45 ਮਿੰਟ ਦੇ ਲਈ ਜੇਕਰ ਤੁਸੀਂ ਪਨੀਰੀ ਨੂੰ ਭਿਓਂ ਕੇ ਰੱਖਦੇ ਹੋ ਅਤੇ ਫਿਰ ਉਸ ਨੂੰ ਸਿੱਧੇ ਖੇਤ ਦੇ ਵਿੱਚ ਲਾਉਂਦੇ ਹੋ ਤਾਂ ਇਸਤੇਮਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਝਾੜ ਤੇ ਵੀ ਅਸਰ ਪੈਂਦਾ ਹੈ। ਮਾਈਕਰੋ ਬਾਇਲੋਜੀ ਵਿਭਾਗ ਦੀ ਮਾਹਿਰ ਡਾਕਟਰਾਂ ਨੇ ਦੱਸਿਆ ਹੈ ਕਿ ਜੀਵਾਣੂ ਖਾਦ ਘਰਾਂ ਦੇ ਅੰਦਰ ਤਿਆਰ ਨਹੀਂ ਹੋ ਸਕਦੀ। ਇਸ ਨੂੰ ਇੱਕ ਲੈਬ ਪ੍ਰਕਿਰਿਆ ਰਹੀ ਗੁਜਰਨਾ ਪੈਂਦਾ ਹੈ ਜਿਸ ਲਈ ਮਾਹਿਰ ਡਾਕਟਰਾਂ ਦੀ ਦੇਖਭਾਲ ਬੇਹਦ ਜਰੂਰੀ ਹੈ, ਹਾਲਾਂਕਿ ਇਸ ਨੂੰ ਆਪਣੇ ਨੇੜੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋ ਬਾਇਲੋਜੀ ਵਿਭਾਗ ਗੇਟ ਨੰਬਰ ਇੱਕ ਤੇ ਸਥਿਤ ਬੀਜਾ ਦੀ ਦੁਕਾਨ ਤੋਂ ਵੀ ਹਾਸਿਲ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਸਬੰਧੀ ਕੋਈ ਵਿਸ਼ੇਸ਼ ਸਿਖਲਾਈ ਪੀਏਯੂ ਵੱਲੋਂ ਨਹੀਂ ਦਿੱਤੀ ਜਾਂਦੀ ਪਰ ਜੇਕਰ ਕੋਈ ਇਸ ਦੀ ਡੁੰਘਾਈ ਦੇ ਵਿੱਚ ਖੋਜ ਕਰਨਾ ਚਾਹੁੰਦਾ ਹੈ ਤਾਂ ਪੀਏਯੂ ਦੇ ਮਾਹਿਰ ਡਾਕਟਰ ਉਸ ਦੀ ਇਸ ਖੋਜ ਦੇ ਵਿੱਚ ਮਦਦ ਕਰਦੇ ਹਨ। ਕਿਸਾਨ ਮੇਲਿਆਂ ਤੇ ਵੀ ਜੀਵਾਣੂ ਖਾਦਾਂ ਅਕਸਰ ਹੀ ਉਪਲਬਧ ਰਹਿੰਦੀਆਂ ਹਨ।