ਫਿਰੋਜ਼ਪੁਰ:ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਹੇ ਕਿਸਾਨ ਧਰਨੇ ਦੌਰਾਨ ਕਈ ਕਿਸਾਨਾਂ ਨੂੰ ਪੁਲਿਸ ਦੇ ਤਸ਼ਦੱਦ ਦਾ ਸ਼ਿਕਾਰ ਹੋਣਾ ਪਿਆ। ਇਸ ਦੌਰਾਨ ਕਈ ਕਿਸਾਨਾਂ ਦੀਆਂ ਜਾਂਨਾਂ ਵੀ ਗਈਆਂ ਹਨ। ਉਥੇ ਹੀ ਬੀਤੀ ਦੇਰ ਰਾਤ ਜੀਰਾ ਦੇ ਪਿੰਡ ਮਨਸੂਰ ਦੇਵਾ ਤੋਂ ਜਾ ਰਹੇ ਇੱਕ ਟਰਾਲੇ ਵਿੱਚ ਪਿੰਡ ਦੇ 12 ਤੋਂ 15 ਲੋਕ ਜਿਨ੍ਹਾਂ ਨੂੰ ਰਾਜਪੁਰੇ ਦੇ ਕੋਲ ਇੱਕ ਘੋੜੇ ਟਰਾਲੇ ਵੱਲੋਂ ਪਿੱਛੋਂ ਟੱਕਰ ਮਾਰੀ ਗਈ। ਜਿਸ ਦੌਰਾਨ ਗੁਰਜੰਟ ਸਿੰਘ ਉਰਫ ਬੱਬੂ 32 ਸਾਲਾ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਉਸ ਦੀ ਪਤਨੀ ਉਸ ਦੀ ਬੇਟੀ ਤੇ ਇੱਕ ਬੇਟਾ ਦੱਸਿਆ ਜਾ ਰਿਹਾ। ਜਿਸ ਕੋਲ ਦੋ ਕਿੱਲੇ ਦੇ ਕਰੀਬ ਖੁਦ ਦੀ ਜਮੀਨ ਸੀ ਜੋ ਇੱਕ ਛੋਟਾ ਕਿਸਾਨ ਸੀ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ ਅਤੇ ਆਪਣੇ ਹੱਕਾਂ ਨੂੰ ਲੈਣ ਵਾਸਤੇ ਇਸ ਧਰਨੇ ਵਿੱਚ ਸ਼ਾਮਿਲ ਹੋਣ ਕਿਸਾਨਾਂ ਨਾਲ ਜਾ ਰਿਹਾ ਸੀ।
ਸ਼ੰਭੂ ਬਾਰਡਰ 'ਤੇ ਜਾ ਰਹੇ ਕਿਸਾਨਾਂ ਨਾਲ ਭਰੀ ਟਰਾਲੀ ਪਲਟੀ,ਇੱਕ ਕਿਸਾਨ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ
ਸ਼ੰਬੂ ਬੈਰੀਅਰ ਧਰਨੇ 'ਤੇ ਜਾਂਦੇ ਸਮੇਂ ਜੀਰਾ ਦੇ ਪਿੰਡ ਮਨਸੂਰ ਦੇਵਾ ਦੇ ਨੌਜਵਾਨ ਦੀ ਐਕਸੀਡੈਂਟ ਵਿੱਚ ਹੋਈ ਮੌਤ ਹੋ ਗਈ। ਇਸ ਦੋਰਾਨ ਕਈ ਕਿਸਾਨ ਜ਼ਖਮੀ ਹੋ ਗਏ। ਕਿਸਾਨ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
Published : Feb 24, 2024, 5:07 PM IST
ਕਈ ਕਿਸਾਨ ਹਾਦਸੇ ਦਾ ਸ਼ਿਕਾਰ ਹੋ ਗਏ:ਇਸ ਹਾਦਸੇ ਵਿੱਚ ਗੁਰਜੰਟ ਦੇ ਨਾਲ ਜਾ ਰਹੇ ਹੋਰਨਾਂ ਕਿਸਾਨ ਕਿਸਾਨ ਫੱਟੜ ਵੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸਰਹਿੰਦ ਤੋਂ ਰਾਜਪੁਰਾ ਰੋਡ ਉੱਤੇ ਚੰਦੂਮਾਜਰਾ ਨੇੜੇ ਪੈਂਦੇ ਪਿੰਡ ਬਸੰਤਪੁਰਾ ਵਿਖੇ ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਇਕ ਕਿਸਾਨ ਦੀ ਮੌਤ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ।
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ:ਜ਼ਿਕਰਯੋਗ ਹੈ ਕਿ ਟਰੈਕਟਰ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ ਹੈ। ਟਰੈਕਟਰ ਦਾ ਇੱਕ ਚੱਕਾ ਵੀ ਨਿਕਲ ਗਿਆ ਸੀ। ਇਸ ਹਾਦਸੇ ਦੇ ਬਾਅਦ ਟੱਕਰ ਮਾਰਨ ਵਾਲਾ ਟਰੱਕ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਜਿਸ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਨਾਲ ਹੀ ਪਰਿਵਾਰਕ ਮੈੰਬਰਾਂ ਨੇ ਸਰਕਾਰਾਂ ਨੂੰ ਵੀ ਲਾਹਨਤਾਂ ਪਾਈਆਂ ਹਨ ਕਿ ਸਰਕਾਰਾਂ ਆਪਣੇ ਲਾਹਾ ਲੈਣ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਸੂਲੀ ਟੰਗ ਦਿੰਦੀਆਂ ਹਨ।