ਪੰਜਾਬ

punjab

ETV Bharat / state

ਵਾਹ ਜੀ ਵਾਹ...ਇਸ ਸਰਦਾਰ ਜੀ ਨੇ ਪੰਛੀਆਂ ਦੇ ਰਹਿਣ ਬਸੇਰੇ ਲਈ ਬਣਾਤਾ ਬੁਰਜ ਖ਼ਲੀਫ਼ਾ - MOGA BIRD STORY

ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਸਾਡੇ ਕੋਲ 20% ਹੀ ਪੰਛੀ ਬਚੇ।

MOGA BIRD STORY
ਬੁਰਜ ਖਲੀਫਾ (ETV Bharat)

By ETV Bharat Punjabi Team

Published : Jan 25, 2025, 6:00 PM IST

ਮੋਗਾ: ਜਿੱਥੇ ਇਨਸਾਨ ਨੂੰ ਆਪਣੇ ਰਹਿਣ ਲਈ ਘਰ ਦੀ ਲੋੜ ਹੁੰਦੀ ਤੇ ਉਹ ਆਪਣੇ ਰਹਿਣ ਦਾ ਕੋਈ ਨਾ ਕੋਈ ਟਿਕਾਣਾ ਜ਼ਰੂਰ ਬਣਾ ਲੈਂਦਾ ਹੈ। ਇਨਸਾਨ ਤਾਂ ਆਪਣਾ ਘਰ ਬਣਾ ਲੈਂਦੇ ਨੇ ਪਰ ਕਈ ਵਾਰ ਉਹ ਆਪਣੀਆਂ ਸਹੂਲਤਾਵਾਂ ਨੂੰ ਪੂਰਾ ਕਰਨ ਲਈ ਪੰਛੀਆਂ ਦੇ ਘਰ ਉਜਾੜ ਦਿੰਦੇ ਹਨ। ਜਿਸ ਕਾਰਨ ਪੰਛੀਆਂ ਨੂੰ ਦਰ-ਦਰ ਭਟਕਣਾ ਪੈਂਦਾ ਹੈ। ਅਜਿਹੇ 'ਚ ਪੰਛੀਆਂ ਦੇ ਰਹਿਣ ਲਈ ਮੋਗਾ 'ਚ ਬੁਰਜ਼ ਖਲੀਫ਼ਾ ਬਣਾਇਆ ਗਿਆ ਹੈ।

ਬੁਰਜ ਖਲੀਫਾ (ETV Bharat)

ਕਿਸ ਨੇ ਬਣਾਇਆ ਟਾਵਰ

ਤੁਹਾਨੂੰ ਦੱਸ ਦਈਏ ਕਿ ਦਰਬਾਰ ਸੰਪਰਦਾਇ ਦੇ ਮੁਖੀ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਪੰਛੀਆਂ ਲਈ ਬੁਰਜ਼ ਖਲੀਫ਼ਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਦੇ ਰਹਿਣ ਲਈ ਤਾਂ ਹਰ ਜਗ੍ਹਾ 'ਤੇ ਰਹਿਣ ਬਸੇਰੇ ਬਣਾਏ ਜਾ ਸਕਦੇ ਹਨ ਪਰ ਪੰਛੀਆਂ ਲਈ ਕੋਈ ਵੀ ਉਪਰਾਲਾ ਨਹੀਂ ਕਰਦਾ । ਅਜੋਕੇ ਸਮੇਂ 'ਚ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਨੂੰ ਬਚਾਉਣਾ ਵੀ ਵੱਡੀ ਲੋੜ ਹੈ । ਉਹਨਾਂ ਕਿਹਾ ਕਿ ਅੱਜ ਜੇਕਰ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਸਾਡੇ ਕੋਲ 20% ਹੀ ਪੰਛੀ ਬਚੇ ਨੇ ਜੇਕਰ ਅਸੀਂ ਇਹਨਾਂ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵੀ ਨਹੀਂ ਵਿਖਾਈ ਦੇਣਗੇ।

ਪੰਛੀਆਂ ਦਾ ਰਹਿਣ ਬਸੇਰਾ

ਉਹਨਾਂ ਕਿਹਾ ਕਿ ਪੰਛੀਆਂ ਨੂੰ ਭਟਕਦੇ ਦੇਖ ਹੀ ਉਹਨਾਂ ਵੱਲੋਂ ਦਰਬਾਰ ਸੰਪ੍ਰਦਾਇ ਲੋਪੋ ਵਿੱਚ ਜੈਪੁਰ ਤੋਂ ਕਾਰੀਗਰ ਬੁਲਾ ਕੇ ਅਨੋਖੇ ਢੰਗ ਨਾਲ 16 ਲੱਖ ਰੁਪਏ ਖਰਚ ਕਰਕੇ ਪੰਛੀਆਂ ਦੇੇ ਰਹਿਣ ਲਈ ਰਹਿਣ ਬਸੇਰੇ ਬਣਾਏ ਗਏ ਹਨ। ਇਸ ਰਹਿਣ ਬਸੇਰੇ ਨੂੰ ਵੇਖ ਕੇ ਦੁਬਈ 'ਚ ਬਣੇ ਬੁਰਜ ਖਲੀਫ਼ਾ ਦੀ ਯਾਦ ਆਉਂਦੀ ਹੈ। ਇਸ ਰਹਿਣ ਬਸੇਰੇ 'ਚ ਰਾਤ ਨੂੰ ਲਾਈਟਾਂ ਦੀ ਚਮਕ ਨਾਲ ਬੁਰਜ਼ ਖਲੀਫ਼ਾ ਦੀ ਹੀ ਝਲਕ ਪੈਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਾਨੂੰ ਪਿੰਡ ਪਿੰਡ ਕਰਨੇ ਚਾਹੀਦੇ ਹਨ।

ABOUT THE AUTHOR

...view details