ਪੰਜਾਬ

punjab

ETV Bharat / state

ਗੋਲਡੀ ਬਰਾੜ ਦਾ ਕਰੀਬੀ ਗੈਂਗਸਟਰ ਮਹਿਫੂਜ਼ ਖਾਨ ਗ੍ਰਿਫਤਾਰ, ਮੂਸੇਵਾਲਾ ਕਤਲ ਕਾਂਡ 'ਚ ਵੀ ਰਹੀ ਸੀ ਭੂਮਿਕਾ, ਜਾਣੋ ਕੀ-ਕੀ ਹੋਇਆ ਬਰਾਮਦ - ANTI GANGSTER TASK FORCE

ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਐਸਏਐਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਗੈਂਗਸਟਰ ਮਹਿਫੂਜ਼ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮੁਲਜ਼ਮ ਦੇ ਖ਼ਿਲਾਫ਼ 10 ਦੇ ਕਰੀਬ ਕੇਸ ਦਰਜ ਹਨ
ਮੁਲਜ਼ਮ ਦੇ ਖ਼ਿਲਾਫ਼ 10 ਦੇ ਕਰੀਬ ਕੇਸ ਦਰਜ ਹਨ (ਮੁਲਜ਼ਮ ਦੇ ਖ਼ਿਲਾਫ਼ 10 ਦੇ ਕਰੀਬ ਕੇਸ ਦਰਜ ਹਨ)

By ETV Bharat Punjabi Team

Published : Jan 25, 2025, 7:55 PM IST

ਚੰਡੀਗੜ੍ਹ:ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਮੁੱਖ ਸਾਥੀ ਨੂੰ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਐਸਏਐਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।

ਨਜਾਇਜ਼ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਕੀਤੇ ਬਰਾਮਦ

ਫੜ੍ਹੇ ਗਏ ਮੁਲਜ਼ਮ ਦੀ ਪਛਾਣ ਗੈਂਗਸਟਰ ਮਹਿਫੂਜ਼ ਉਰਫ਼ ਵਿਸ਼ਾਲ ਖਾਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਨਜਾਇਜ਼ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਵਿਸ਼ਾਲ ਖਾਨ ਨੇ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰਾਂ ਸਮੇਤ ਰਸਦ ਮੁਹੱਈਆ ਕਰਵਾਉਣ ਵਿਚ ਕਾਫੀ ਮਦਦ ਕੀਤੀ ਸੀ। ਪੁਲਿਸ ਨੇ ਮੁਲਜ਼ਮ ਨੂੰ ਐਸਏਐਸ ਨਗਰ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਲਦੀ ਹੀ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਕਿੱਥੋਂ ਹਥਿਆਰ ਲੈ ਕੇ ਆਉਂਦਾ ਸੀ ਅਤੇ ਗੋਲਡੀ ਬਰਾੜ ਨਾਲ ਕਿਹੜੇ-ਕਿਹੜੇ ਨੰਬਰਾਂ 'ਤੇ ਗੱਲ ਕਰਦਾ ਸੀ।

ਡੇਰਾਬੱਸੀ ਵਿੱਚ ਇੱਕ ਆਈਲੈਟਸ ਸੈਂਟਰ ਵਿੱਚ ਕੀਤੀ ਸੀ ਗੋਲੀਬਾਰੀ

ਇਸੇ ਤਹਿਤ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਵਿਸ਼ਾਲ ਖਾਨ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਅਤੇ ਐਸਏਐਸ ਨਗਰ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਵਿਸ਼ਾਲ ਨੇ ਪਿਛਲੇ ਸਾਲ ਸਤੰਬਰ ਵਿੱਚ ਡੇਰਾਬੱਸੀ ਵਿੱਚ ਇੱਕ ਆਈਲੈਟਸ ਸੈਂਟਰ ਵਿੱਚ ਗੋਲੀਬਾਰੀ ਕੀਤੀ ਸੀ। ਵਿਸ਼ਾਲ ਖਾਨ ਉਕਤ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ।

ਮੁਲਜ਼ਮ ਦੇ ਖ਼ਿਲਾਫ਼ 10 ਦੇ ਕਰੀਬ ਕੇਸ ਦਰਜ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਹ ਟ੍ਰਾਈਸਿਟੀ ਵਿੱਚ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਸਾਰੇ ਥਾਣਿਆਂ ਤੋਂ ਵਿਸ਼ਾਲ ਖ਼ਾਨ ਦਾ ਪਿਛਲਾ ਅਪਰਾਧਿਕ ਰਿਕਾਰਡ ਕਢਵਾ ਰਹੀ ਹੈ। ਮੁਲਜ਼ਮ ਦੇ ਖ਼ਿਲਾਫ਼ 10 ਦੇ ਕਰੀਬ ਕੇਸ ਦਰਜ ਹਨ। 2023 ਤੋਂ ਵਿਸ਼ਾਲ ਖਾਨ ਵਿਦੇਸ਼ 'ਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਹੈ। ਉਸ ਨੇ ਬਦਨਾਮ ਗੈਂਗਸਟਰ ਜੋਗਿੰਦਰ ਉਰਫ ਜੋਗਾ ਤੋਂ ਹਥਿਆਰਾਂ ਦੀ ਖੇਪ ਇਕੱਠੀ ਕੀਤੀ।

ABOUT THE AUTHOR

...view details