ਪਠਾਨਕੋਟ:ਪਠਾਨਕੋਟ ਕੈਂਟ ਸਟੇਸ਼ਨ 'ਤੇ ਜੀਆਰਪੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜੀਆਰਪੀ ਪੁਲਿਸ ਨੇ ਚੈਕਿੰਗ ਦੌਰਾਨ ਮਾਲਵਾ ਗੱਡੀ ਵਿੱਚੋਂ ਇੱਕ ਅਣਪਛਾਤਾ ਬੈਗ ਬਰਾਮਦ ਕੀਤਾ ਹੈ। ਬੈਗ ਦੀ ਤਲਾਸ਼ੀ ਦੌਰਾਨ 5 ਪਿਸਤੌਲ ਅਤੇ 10 ਖਾਲੀ ਮੈਗਜ਼ੀਨ ਬਰਾਮਦ ਹੋਏ ਹਨ। ਦੱਸ ਦਈਏ ਕਿ ਮਾਲਵਾ ਐਕਸਪ੍ਰੈਸ ਰੇਲ ਗੱਡੀ ਦਿੱਲੀ ਤੋਂ ਜੰਮੂ ਕਸ਼ਮੀਰ ਜਾ ਰਹੀ ਸੀ। ਮਾਮਲੇ ਸਬੰਧੀ ਜੀਆਰਪੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਟਰੇਨ ਵਿੱਚੋਂ ਪਿਸਤੌਲ ਅਤੇ ਮੈਗਜ਼ੀਨ ਬਰਾਮਦ (Etv Bharat) 5 ਪਿਸਤੌਲ ਅਤੇ 10 ਖਾਲੀ ਮੈਗਜ਼ੀਨ ਬਰਾਮਦ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ "ਉਨ੍ਹਾਂ ਦੀ ਟੀਮ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਮਾਲਵਾ ਐਕਸਪ੍ਰੈਸ ਦੇ ਜਰਨਲ ਡੱਬੇ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਨੂੰ ਇੱਕ ਲਾਵਾਰਿਸ ਬੈਗ ਬਰਾਮਦ ਹੋਇਆ। ਜਿਸ ਦੀ ਤਲਾਸ਼ੀ ਲੈਣ 'ਤੇ ਬੈਗ ਵਿੱਚੋਂ 5 ਪਿਸਤੌਲ ਅਤੇ 10 ਖਾਲੀ ਮੈਗਜ਼ੀਨ ਬਰਾਮਦ ਹੋਏ, ਜਿਸ ਦੇ ਚੱਲਦਿਆਂ ਪੁਲਿਸ ਨੇ ਇਨ੍ਹਾਂ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।"
ਮੋਗਾ ਪੁਲਿਸ ਨੂੰ ਵੀ ਮਿਲੀ ਸਫ਼ਲਤਾ
ਨਸ਼ਾ ਤਸਕਰਾਂ ਅਤੇ ਕ੍ਰਾਇਮ ਵਿਰੁੱਧ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ ਮੋਗਾ ਨੇ 400 ਗ੍ਰਾਮ ਹੈਰੋਇਨ, 1 ਪਿਸਤੌਲ ਅਤੇ ਅਤੇ ਬੀਐਮਡਬਲਯੂ ਗੱਡੀ ਸਮੇਤ 2 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਗੈਂਗਸਟਰ ਦੀ ਪਛਾਣ ਗੁਰਦੀਪ ਸਿੰਘ ਉਰਫ ਮਾਨਾ ਵਾਸੀ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦੂ ਵਾਸੀ ਚੂਹੜਚੱਕ ਜ਼ਿਲ੍ਹਾ ਮੋਗਾ ਵੱਜੋਂ ਹੋਈ ਹੈ। ਮੁੱਢਲੀ ਜਾਂਚ ਮੁਤਾਬਿਕ ਮੁਲਜ਼ਮ ਹੈਰੋਇਨ ਦਾ ਧੰਦਾ ਕਰਦੇ ਹਨ। ਜਿੰਨ੍ਹਾਂ ਨੂੰ ਪੁਲਿਸ ਟੀਮ ਨੇ ਪਿੰਡ ਚੂਹੜਚੱਕ ਤੋਂ ਅਜੀਤਵਾਲ ਨੂੰ ਆਉਂਦੀ ਲਿੰਕ ਰੋਡ 'ਤੇ ਕਾਬੂ ਕੀਤਾ ਹੈ।